SC ਵੱਲੋਂ ਮਹਾਰਾਸ਼ਟਰ ਦੇ ਸੀ.ਐੱਮ. ਨੂੰ ਝਟਕਾ, ਦਾਇਰ ਮੁਕੱਦਮੇ ’ਤੇ ਨਵੇਂ ਸਿਰਿਓਂ ਵਿਚਾਰਨ ਲਈ ਕਿਹਾ

10/01/2019 7:25:52 PM

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਮੰਗਲਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਝਟਕਾ ਦਿੰਦੇ ਹੋਏ ਕਿਹਾ ਕਿ ਹੇਠਲੀ ਅਦਾਲਤ ਉਨ੍ਹਾਂ ਵਿਰੁੱਧ ਦਾਇਰ ਮੁਕੱਦਮੇ ’ਤੇ ਨਵੇਂ ਸਿਰਿਓਂ ਵਿਚਾਰ ਕਰੇ। ਚੀਫ ਜਸਟਿਸ ਰੰਜਨ ਗੋਗੋਈ ’ਤੇ ਆਧਾਰਤ ਬੈਂਚ ਨੇ ਬੰਬਈ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਉਕਤ ਹੁਕਮ ਦਿੱਤਾ। ਹਾਈ ਕੋਰਟ ਨੇ ਸਤੀਸ਼ ਦੀ ਓ ਪਟਿਸ਼ਨ ਰਦ ਕਰ ਦਿੱਤੀ ਸੀ, ਜਿਸ ’ਚ ਉਨ੍ਹਾਂ ਫੜਨਵੀਸ ਵਲੋਂ ਚੋਣ ਹਲਫਨਾਮਿਆ ’ਚ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕਾਉਣ ਲਈ ਉਨ੍ਹਾਂ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਸਤੀਸ਼ ਨੇ ਸੁਪਰੀ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸਤੀਸ਼ ਦਾ ਦੋਸ਼ ਸੀ ਕਿ ਫੜਨਵੀਸ ਨੇ 2014 ਦੀਆਂ ਅਸੈਂਬਲੀ ਚੋਣਾਂ ਦੌਰਾਨ ਆਪਣੇ ਵਿਰੁੱਧ ਵਿਚਾਰ-ਅਧੀਨ 2 ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕੋਈ ਸੀ। ਇਹ ਮੁਕੱਦਮੇ ਨਾਗਪੁਰ ਨਾਲ ਸਬੰਧਤ ਦੱਸੇ ਜਾਂਦੇ ਹਨ।

Inder Prajapati

This news is Content Editor Inder Prajapati