SBI 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

12/12/2018 1:09:57 PM

ਨਵੀਂ ਦਿੱਲੀ-ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਡਿਪਟੀ ਮੈਨੇਜ਼ਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 39

ਅਹੁਦੇ ਦਾ ਨਾਂ- ਡਿਪਟੀ ਮੈਨੇਜ਼ਰ (ਇੰਟਰਨਲ ਆਡਿਟ) 

ਸਿੱਖਿਆ ਯੋਗਤਾ- ਉਮੀਦਵਾਰ ਨੇ ਭਾਰਤ ਦੀ ਚਾਰਟਰਡ ਅਕਾਊਟੈਂਟ ਇੰਸਟੀਚਿਊਟ ਤੋਂ ਸੀ. ਏ (CA) ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਇਸ ਦੇ ਨਾਲ ਸਬੰਧਿਤ ਖੇਤਰ 'ਚ 1 ਸਾਲ ਦਾ ਤਜਰਬਾ ਹੋਵੇ। 

ਉਮਰ ਸੀਮਾ- 25 ਤੋਂ 35 ਸਾਲ ਤੱਕ
ਇਸ ਤੋਂ ਇਲਾਵਾ ਉਮਰ ਸੀਮਾ 'ਚ ਐੱਸ. ਸੀ. ਅਤੇ ਐੱਸ. ਟੀ. ਉਮੀਦਵਾਰਾਂ ਨੂੰ 5 ਸਾਲ, ਓ. ਬੀ. ਐੱਸ ਨੂੰ 3 ਸਾਲ ਅਤੇ ਅਪਾਹਿਜਾਂ ਨੂੰ 10 ਸਾਲ ਦੀ ਛੋਟ ਪ੍ਰਾਪਤ ਹੋਵੇਗੀ।

ਤਨਖਾਹ- 31,075 ਰੁਪਏ ਤੋਂ 45,950 ਰੁਪਏ

ਆਖਰੀ ਮਿਤੀ- 28 ਦਸੰਬਰ 2018

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਿਤੀ ਟੈਸਟ, ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਦੇ ਰਾਹੀਂ ਕੀਤੀ ਜਾਵੇਗੀ।

ਅਪਲਾਈ ਫੀਸ-
- ਜਨਰਲ ਗਰੁੱਪ ਦੇ ਉਮੀਦਵਾਰਾਂ ਲਈ 600 ਰੁਪਏ 
- ਐੱਸ. ਸੀ. ਅਤੇ ਐੱਸ. ਟੀ. ਗਰੁੱਪ ਦੇ ਉਮੀਦਵਾਰਾਂ ਲਈ 100 ਰੁਪਏ 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://sbi.co.in ਪੜ੍ਹੋ।

Iqbalkaur

This news is Content Editor Iqbalkaur