ਸਾਊਦੀ ਅਰਾਮਕੋ ਦੀ ਪੈਟਰੋ ਰਸਾਇਣ, ਰਿਫਾਈਨਰੀ ਪ੍ਰੋਜੈਕਟ 'ਚ ਨਿਵੇਸ਼ ਲਈ ਕੰਪਨੀਆਂ ਨਾਲ ਗੱਲਬਾਤ

02/20/2019 4:44:14 PM

ਨਵੀਂ ਦਿੱਲੀ — ਦੁਨੀਆ ਦੀ ਸਭ ਤੋਂ ਵੱਡੀ ਤੇਲ ਨਿਰਯਾਤਕ ਕੰਪਨੀ ਸਾਊਦੀ ਅਰਾਮਕੋ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਪੈਟਰੋ ਰਸਾਇਣ ਅਤੇ ਰਿਫੀਈਨਰੀ ਪ੍ਰੋਜੈਕਟ 'ਚ ਨਿਵੇਸ਼ ਲਈ ਰਿਲਾਇੰਸ ਇੰਡਸਟਰੀ ਅਤੇ ਹੋਰ ਭਾਰਤੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਸਾਊਦੀ ਅਰਬ ਦੀ ਰਾਸ਼ਟਰੀ ਤੇਲ ਕੰਪਨੀ ਭਾਰਤ ਦੀ ਊਰਜਾ ਮੰਗ ਨੂੰ ਲੈ ਕੇ ਉਤਸ਼ਾਹਿਤ ਹੈ ਅਤੇ ਇਥੇ ਨਿਵੇਸ਼ ਕਰਨ ਲਈ ਬੇਤਾਬ ਹੈ। ਕੰਪਨੀ ਨੇ ਆਪਣੀ ਸਾਂਝੇਦਾਰ ਸੰਯੁਕਤ ਅਰਬ ਅਮੀਰਾਤ ਦੀ ਐਡਨੋਕ ਨਾਲ ਮਹਾਰਾਸ਼ਟਰ 'ਚ ਪ੍ਰਸਤਾਵਿਤ 44 ਅਰਬ ਡਾਲਰ ਦੀ ਰਿਫਾਇਨਰੀ-ਸਹਿ ਪੈਟਰੋਰਸਾਇਣ ਕੰਪਲੈਕਸ 'ਚ ਜਨਤਕ ਖੇਤਰ ਦੀ ਤੇਲ ਕੰਪਨੀਆਂ ਤੋਂ 50 ਫੀਸਦੀ ਹਿੱਸੇਦਾਰੀ ਲਈ ਹੈ। ਸਾਊਦੀ ਅਰਾਮਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀ.ਈ.ਓ.) ਅਮੀਲ ਅਲ ਨਾਸਿਰ ਨੇ ਕਿਹਾ ਕਿ ਕੰਪਨੀ ਭਾਰਤ 'ਚ ਨਿਵੇਸ਼ ਨੂੰ ਲੈ ਕੇ ਸਕਾਰਾਤਮਕ ਹੈ ਅਤੇ ਸਾਂਝੇਦਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਾਂਝੇਦਾਰ ਸਾਨੂੰ ਭਰੋਸਾ ਦੇ ਰਹੇ ਹਨ ਕਿ ਚੀਜ਼ ਬਿਹਤਰ ਤਰੀਕੇ ਨਾਲ ਅੱਗੇ ਵਧ ਰਹੀਆਂ ਹਨ। ਸਾਊਦੀ-ਭਾਰਤ ਬੈਠਕ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਇਹ ਗੱਲ ਕਹੀ। ਉਨ੍ਹਾਂ ਕੋਲੋਂ ਭਾਜਪਾ ਅਤੇ ਸ਼ਿਵ ਸੈਨਾ ਦੇ 6 ਕਰੋੜ ਸਾਲਾਨਾ ਸਮਰੱਥਾ ਵਾਲੀ ਰਿਫਾਈਨਰੀ ਪ੍ਰੋਜੈਕਟ ਦੇ ਰਤਨਾਗਿਰੀ ਜ਼ਿਲੇ ਤੋਂ ਦੂਜੇ ਸਥਾਨ 'ਤੇ ਟਰਾਂਸਫਰ ਕਰਨ 'ਤੇ ਸਹਿਮਤੀ ਤੋਂ ਬਾਅਦ ਉਸਦੇ ਭਵਿੱਖ ਬਾਰੇ ਸਵਾਲ ਪੁੱਛਿਆ ਗਿਆ ਸੀ। ਰਤਨਾਗਿਰੀ ਪ੍ਰੋਜੈਕਟ ਦੇ ਰਸਤੇ 'ਚ ਜ਼ਮੀਨ ਐਕੁਆਇਰ ਦੀ ਸਮੱਸਿਆ ਹੈ। ਸਥਾਨਕ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ। ਇਹ ਪੁੱਛੇ ਜਾਣ 'ਤੇ ਕਿ ਵਿਕਲਪਕ ਸਥਾਨ ਦੀ ਚੋਣ ਨਾਲ ਪ੍ਰੋਜੈਕਟ ਨਿਰਧਾਰਤ  ਸਮਾਂ ਹੱਦ 2025 ਤੱਕ ਸੰਭਵ ਤੌਰ 'ਤੇ ਪੂਰਾ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ,'ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਦੇਰ ਹੁੰਦੀ ਹੈ ਤਾਂ ਅਸੀਂ ਉਸਦੀ ਭਰਪਾਈ ਕਰ ਸਕਾਂਗੇ। ਨਾਸਿਰ ਦੇ ਜ਼ੋਰ ਦੇ ਕੇ ਕਿਹਾ ਕਿ ਸਾਊਦੀ ਅਰਾਮਕੋ ਪ੍ਰੋਜੈਕਟ ਨਾਲ ਜੁੜੀ ਰਹੇਗੀ। ਇਸ ਦੇ ਸਮਝੌਤੇ 'ਤੇ ਪਿਛਲੇ ਸਾਲ ਦਸਤਖਤ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਾਮਕੋ ਭਾਰਤ ਵਿਚ ਨਿਵੇਸ਼ ਲਈ ਹੋਰ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਅਸੀਂ ਰਿਲਾਇੰਸ ਇੰਡਸਟਰੀ ਸਮੇਤ ਹੋਰ ਕੰਪਨੀਆਂ ਨਾਲ ਗੱਲਬਾਤ ਕਰ ਰਹੇ ਹਾਂ। ਸਾਊਦੀ ਅਰਾਮਕੋ ਦੇ ਸੀ.ਈ.ਓ. ਨੇ ਕਿਹਾ,'ਭਾਰਤ ਵਿਚ ਵਾਧਾ ਦਿਖਾਈ ਦੇ ਰਿਹਾ ਹੈ। ਕੰਪਨੀ ਭਾਰਤ ਨੂੰ 8,00,000 ਬੈਰਲ ਨਿਰਯਾਤ ਕਰ ਰਹੀ ਹੈ। ਜਿਸ ਤਰੀਕੇ ਨਾਲ ਮੰਗ ਵਧ ਰਹੀ ਹੈ। ਅਸੀਂ ਉਸ ਨਾਲ ਕਾਫੀ ਖੁਸ਼ ਹਾਂ।'