ਕੋਰੋਨਾ ਰੋਗੀਆਂ ਲਈ ਸ਼ਾਹੁਰਖ ਖਾਨ ਨੇ ਦਾਨ ਕੀਤੇ ਰੈਮਡੇਸਿਵੀਰ ਟੀਕੇ, ਸਿਹਤ ਮੰਤਰੀ ਨੇ ਕੀਤਾ ਧੰਨਵਾਦ

12/10/2020 6:01:01 PM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀਰਵਾਰ ਨੂੰ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਕੋਵਿਡ-19 ਰੋਗੀਆਂ ਦੇ ਇਲਾਜ 'ਚ ਇਸਤੇਮਾਲ ਕੀਤੇ ਜਾਣ ਵਾਲੇ ਟੀਕੇ ਦਾਨ ਕਰਨ ਲਈ ਧੰਨਵਾਦ ਕੀਤਾ। ਸਤੇਂਦਰ ਜੈਨ ਨੇ ਕਿਹਾ ਕਿ ਸ਼ਾਹਰੁਖ ਨੇ 500 ਰੈਮਡੇਸਿਵੀਰ ਇੰਜੈਕਸ਼ਨ ਅਜਿਹੇ ਸਮੇਂ ਦਾਨ ਕੀਤੇ ਹਨ, ਜਦੋਂ ਇਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਕੋਵਿਡ-19 ਇਨਫੈਕਸ਼ਨ ਦੇ ਇਲਾਜ ਲਈ ਨੈਦਾਨਿਕ ਪ੍ਰਬੰਧਨ ਪ੍ਰੋਟੋਕਾਲ ਦੇ ਅਧੀਨ ਰੈਮਡੇਸਿਵੀਰ ਇੰਜੈਕਸ਼ਨ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਨਵੀਂ ਵਿਆਹੀ ਲਾੜੀ ਦਾ ਕਾਰਾ, ਸਹੁਰੇ ਪਰਿਵਾਰ ਨੂੰ ਜ਼ਹਿਰੀਲਾ ਦੁੱਧ ਪਿਲਾ ਨਕਦੀ ਤੇ ਗਹਿਣੇ ਲੈ ਹੋਈ ਫਰਾਰ

ਜੈਨ ਨੇ ਵੀਰਵਾਰ ਨੂੰ ਟਵੀਟ ਕੀਤਾ,''ਅਸੀਂ ਆਫ਼ਤ ਦੇ ਇਸ ਦੌਰ 'ਚ 500 ਰੈਮਡੇਸਿਵੀਰ ਟੀਕੇ ਦਾਨ ਕਰਨ ਲਈ ਸ਼ਾਹੁਰਖ ਖਾਨ ਅਤੇ ਮੀਰ ਫਾਊਂਡੇਸ਼ਨ ਦੇ ਬੇਹੱਦ ਆਭਾਰੀ ਹਾਂ। ਇਸ ਸਮੇਂ ਇਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਸੀ।'' ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਹਾਲੇ ਖਤਮ ਨਹੀਂ ਹੋਈ ਹੈ ਪਰ ਯਕੀਨੀ ਰੂਪ ਨਾਲ ਇਸ 'ਚ ਗਿਰਾਵਟ ਆ ਰਹੀ ਹੈ।

ਇਹ ਵੀ ਪੜ੍ਹੋ : 5 ਸਾਲਾ ਬੱਚੀ ਨਾਲ 2 ਨਾਬਾਲਗ ਮੁੰਡਿਆਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ

ਨੋਟ : ਇਹ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha