ਸੰਜੇ ਗਾਂਧੀ ਦੀ 73ਵੀਂ ਜਯੰਤੀ 'ਤੇ ਪਤਨੀ ਮੇਨਕਾ ਤੇ ਬੇਟੇ ਵਰੁਣ ਨੇ ਦਿੱਤੀ ਸ਼ਰਧਾਂਜਲੀ

12/14/2019 10:58:50 AM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੀ ਅੱਜ ਯਾਨੀ ਸ਼ਨੀਵਾਰ ਨੂੰ 73ਵੀਂ ਜਯੰਤੀ ਹੈ। ਸੰਜੇ ਗਾਂਧੀ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਲੋਕ ਸ਼ਰਧਾਂਜਲੀ ਦੇ ਰਹੇ ਹਨ। ਸੰਜੇ ਗਾਂਧੀ ਦੀ ਪਤਨੀ ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਵਰੁਣ ਗਾਂਧੀ ਨੇ ਸ਼ਨੀਵਾਰ ਸਵੇਰੇ ਸ਼ਾਂਤੀਵਨ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸੰਜੇ ਗਾਂਧੀ, ਫਿਰੋਜ਼ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਛੋਟੇ ਬੇਟੇ ਸਨ। 23 ਜੂਨ 1980 ਨੂੰ ਸੰਜੇ ਗਾਂਧੀ ਦਿੱਲੀ 'ਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਸੰਜੇ ਗਾਂਧੀ ਦਾ ਜਨਮ 14 ਦਸੰਬਰ 1946 ਨੂੰ ਹੋਇਆ ਸੀ।ਕਾਂਗਰਸ ਨੇਤਾ ਅਤੇ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਵੀ ਸੰਜੇ ਗਾਂਧੀ ਦੀ ਜਯੰਤੀ 'ਤੇ ਸ਼ਰਧਾਂਜਲੀ ਦਿੱਤੀ ਹੈ। ਸ਼ਤਰੂਘਨ ਸਿਨਹਾ ਨੇ ਉਨ੍ਹਾਂ ਨੂੰ ਮਹੱਤਵਪੂਰਨ ਸੁੰਦਰ ਅਤੇ ਤਾਕਤ ਦਾ ਪ੍ਰਤੀਕ ਦੱਸਿਆ ਹੈ। ਸ਼ਤਰੂਘਨ ਸਿਨਹਾ ਨੇ ਲਿਖਿਆ,''ਨਿਡਰ, ਉਤਸ਼ਾਹੀ, ਸੁੰਦਰ, ਪਾਵਰ ਹਾਊਸ ਸੰਜੇ ਗਾਂਧੀ ਨੂੰ ਸ਼ਰਧਾਂਜਲੀ। ਭਾਰਤ ਦੀ ਆਇਰਨ ਲੇਡੀ ਇੰਦਰਾ ਗਾਂਧੀ ਦਾ ਇਹ ਸਭ ਤੋਂ ਯੋਗ ਬੇਟੇ ਘੱਟ ਉਮਰ 'ਚ ਹੀ ਦੁਨੀਆ ਛੱਡ ਕੇ ਚੱਲੇ ਗਏ ਪਰ ਆਪਣੀ ਛੋਟੀ ਜ਼ਿੰਦਗੀ 'ਚ ਉਨ੍ਹਾਂ ਦੇ ਬਹੁਤ ਯੋਗ ਦਿੱਤਾ, ਤੁਸੀਂ ਸਾਨੂੰ ਹਮੇਸ਼ਾ ਯਾਦ ਆਉਂਦੇ ਹੋ।''

DIsha

This news is Content Editor DIsha