ਰਾਹੁਲ ਕਾਂਗਰਸ ਦੇ ਸੀਨੀਅਰ ਨੇਤਾ, ਮੁੜ ਬਣਨ ਪ੍ਰਧਾਨ : ਖੁਰਸ਼ੀਦ

02/22/2020 6:08:03 PM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਪਾਰਟੀ ਦਾ ਇੱਕ ਵੱਡਾ ਧੜਾ ਹਮੇਸ਼ਾ ਮਹਿਸੂਸ ਕਰਦਾ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਨਾ ਚਾਹੀਦਾ ਹੈ। ਖੁਰਸ਼ੀਦ ਨੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਨੇਤਾ ਹਨ। ਖੁਰਸ਼ੀਦ ਨੇ ਇਸ ਦੇ ਨਾਲ ਹੀ ਕਿਹਾ ਕਿ ਰਾਹੁਲ ਨੂੰ ਇਹ ਫੈਸਲਾ ਆਪਣੇ ਹਿਸਾਬ ਨਾਲ ਲੈਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪਾਰਟੀ 'ਚ ਲੀਡਰਸ਼ਿਪ ਦਾ ਕੋਈ ਸੰਕਟ ਨਹੀਂ ਹੈ, ਕਿਉਂਕਿ ਕਮਾਨ ਸੋਨੀਆ ਗਾਂਧੀ ਸੰਭਾਲ ਰਹੀ ਹੈ। ਖੁਰਸ਼ੀਦ ਦਾ ਇਹ ਬਿਆਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਇਹ ਟਿੱਪਣੀ ਕਾਂਗਰਸ 'ਚ ਲੀਡਰਸ਼ਿਪ ਦੇ ਮੁੱਦੇ 'ਤੇ ਕਈ ਨੇਤਾਵਾਂ ਦੀ ਆਵਾਜ਼ ਬੁੰਲਦ ਕਰਨ ਤੋਂ ਬਾਅਦ ਆਈ ਹੈ। 

ਥਰੂਰ ਨੇ ਵੀਰਵਾਰ ਨੂੰ ਕਾਂਗਰਸ ਕਾਰਜ ਕਮੇਟੀ ਨੂੰ ਵਰਕਰਾਂ ਨੂੰ ਸਰਗਰਮ ਕਰਨ ਅਤੇ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਲੀਡਰਸ਼ਿਪ ਦੀ ਚੋਣ ਕਰਨ ਦੀ ਅਪੀਲ ਕੀਤੀ ਸੀ। ਥਰੂਰ ਅਤੇ ਹੋਰਨਾਂ ਆਗੂਆਂ ਦੇ ਦ੍ਰਿਸ਼ਟੀਕੋਣ ਬਾਰੇ ਪੁੱਛੇ ਜਾਣ 'ਤੇ ਖੁਰਸ਼ੀਦ ਨੇ ਕਿਹਾ ਕਿ ਅਸੀਂ ਬੀਤੇ ਸਮੇਂ 'ਚ ਚੋਣਾਂ ਕਰਵਾਈਆਂ ਸਨ। ਸਾਡੇ ਕੋਲ ਅਜਿਹੇ ਵੀ ਲੋਕ ਹਨ ਜੋ ਕਹਿੰਦੇ ਹਨ ਕਿ ਜ਼ਰੂਰੀ ਨਹੀਂ ਕਿ ਚੋਣਾਂ ਵਧੀਆ ਬਦਲ ਹੋਣ। ਦੋ ਤਰ੍ਹਾਂ ਦੇ ਵਿਚਾਰ ਹਨ ਜਦੋਂ ਅਸੀਂ ਉਹ ਬਿੰਦੂ 'ਤੇ ਪੁੱਜਾਂਗੇ ਤਾਂ ਇਸ ਸਬੰਧੀ ਤੈਅ ਕਰਾਂਗੇ। ਅਜਿਹੇ ਮਸਲਿਆਂ 'ਤੇ ਮੀਡੀਆ ਨਾਲ ਗੱਲਬਾਤ ਕਰਨ ਨਾਲ ਮਦਦ ਨਹੀਂ ਮਿਲੇਗੀ।

DIsha

This news is Content Editor DIsha