ਸਾਧਵੀ ਪ੍ਰਗਿਆ ਨੂੰ ਵੱਡੀ ਰਾਹਤ, NIA ਕੋਰਟ ਨੇ ਚੋਣ ਲੜਨ ਤੋਂ ਰੋਕ ਸੰਬੰਧੀ ਪਟੀਸ਼ਨ ਕੀਤੀ ਖਾਰਜ

04/24/2019 3:06:37 PM

ਮੁੰਬਈ— ਭੋਪਾਲ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਕੋਰਟ ਨੇ ਕਿਹਾ ਹੈ ਕਿ ਉਹ ਪ੍ਰਗਿਆ ਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦੀ। ਦਰਅਸਲ ਪ੍ਰਗਿਆ ਦੀ ਸਿਹਤ ਨੂੰ ਠੀਕ ਦੱਸਦੇ ਹੋਏ ਕੋਰਟ ਤੋਂ ਉਨ੍ਹਾਂ ਦੇ ਲੜਨ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮਾਲੇਗਾਓਂ ਧਮਾਕਿਆਂ 'ਚ ਦੋਸ਼ੀ ਪ੍ਰਗਿਆ ਦੀ ਉਮੀਦਵਾਰੀ ਵਿਰੁੱਧ ਚੋਣ ਕਮਿਸ਼ਨ 'ਚ ਵੀ ਸ਼ਿਕਾਇਤ ਕੀਤੀ ਗਈ ਹੈ। ਐੱਨ.ਆਈ.ਏ. ਕੋਰਟ 'ਚ ਪ੍ਰਗਿਆ ਠਾਕੁਰ ਦੇ ਚੋਣ ਲੜਨ 'ਤੇ ਬੈਨ ਲਗਾਉਣ ਦੀ ਮੰਗ ਕਰਨ ਵਾਲੇ ਪਟੀਸ਼ਨਕਰਤਾ ਵਕੀਲ ਨੇ ਕਿਹਾ,''ਉਹ ਖਰਾਬ ਸਿਹਤ ਨੂੰ ਆਧਾਰ ਬਣਾ ਕੇ ਕੋਰਟ ਦੀ ਕਾਰਵਾਈ 'ਚ ਸ਼ਾਮਲ ਨਹੀਂ ਹੋ ਰਹੀ ਹੈ ਪਰ ਉਹ ਚੋਣ ਪ੍ਰਚਾਰ 'ਚ ਜੁਟੀ ਹੋਈ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬੀਮਾਰ ਨਹੀਂ ਹੈ।''

ਚੋਣ ਲੜਨ ਤੋਂ ਰੋਕਣ ਦੀ ਕਾਨੂੰਨੀ ਤਾਕਤ ਨਹੀਂ
ਵਕੀਲ ਦੀ ਦਲੀਲ 'ਤੇ ਐੱਨ.ਆਈ.ਏ. ਕੋਰਟ ਨੇ ਕਿਹਾ,''ਮੌਜੂਦਾ ਚੋਣਾਂ 'ਚ ਇਸ ਅਦਾਲਤ ਕੋਲ ਕਿਸੇ ਨੂੰ ਚੋਣ ਲੜਨ ਤੋਂ ਰੋਕਣ ਦੀ ਕਾਨੂੰਨੀ ਤਾਕਤ ਨਹੀਂ ਹੈ। ਇਹ ਚੋਣ ਅਧਿਕਾਰੀਆਂ 'ਤੇ ਹੈ ਕਿ ਉਹ ਇਸ ਬਾਰੇ ਫੈਸਲਾ ਕਰਨ। ਇਹ ਕੋਰਟ ਦੋਸ਼ੀ ਨੰਬਰ ਇਕ (ਪ੍ਰਗਿਆ ਠਾਕੁਰ) ਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦੀ। ਇਸ ਸੰਬੰਧ 'ਚ ਸ਼ਿਕਾਇਤ ਖਾਰਜ ਕੀਤੀ ਜਾਂਦੀ ਹੈ।'' ਐੱਨ.ਆਈ.ਏ. ਕੋਰਟ ਨੇ ਆਪਣੀ ਟਿੱਪਣੀ 'ਚ ਕਿਹਾ,''ਇਸ ਸਮੇਂ ਅਦਾਲਤ ਇਹ ਨਹੀਂ ਕਹਿ ਸਕਦੀ ਕਿ ਦੋਸ਼ੀ ਵਿਰੁੱਧ ਕੋਈ ਪਹਿਲੀ ਨਜ਼ਰ ਮਾਮਲਾ ਨਹੀਂ ਹੈ, ਕਿਉਂਕਿ ਐੱਨ.ਆਈ.ਏ. ਨੇ ਪ੍ਰਗਿਆ 'ਤੇ ਲੱਗੇ ਦੋਸ਼ ਹਟਾਉਣ ਨੂੰ ਖਾਰਜ ਕਰਨ ਦੇ ਆਦੇਸ਼ ਨੂੰ ਹਾਈ ਕੋਰਟ 'ਚ ਚੁਣੌਤੀ ਨਹੀਂ ਦਿੱਤੀ ਹੈ।''

DIsha

This news is Content Editor DIsha