ਸਬਰੀਮਾਲਾ:ਮੰਦਰ ''ਚ ਔਰਤਾਂ ਦੀ ਐਂਟਰੀ ਦੇ ਵਿਰੋਧ ''ਚ ਅੱਜ ਕੇਰਲ ਬੰਦ

10/18/2018 12:05:12 PM

ਕੇਰਲ— ਸਬਰੀਮਾਲਾ ਪਹਾੜੀ 'ਤੇ ਸਥਿਤ ਅਯੱਪਾ ਸਵਾਮੀ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਦੀ ਮਨਜ਼ੂਰੀ ਦਿੱਤੇ ਜਾਣ ਦੇ ਬਾਅਦ ਵਿਰੋਧ 'ਚ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਕੇਰਲ 'ਚ ਅੱਜ ਬੰਦ ਬੁਲਾਇਆ ਗਿਆ ਹੈ, ਜਿਸ ਦਾ ਅਸਰ ਅੱਜ ਸਵੇਰੇ ਤੋਂ ਹੀ ਦੇਖਣ ਨੂੰ ਮਿਲ ਗਿਆ। ਬੰਦ ਕਾਰਨ ਬੱਸਾਂ ਅਤੇ ਆਟੋ ਰਿਕਸ਼ਾ ਨਹੀਂ ਚੱਲ ਰਹੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੱਤਨਮਤਿੱਟਾ ਜ਼ਿਲੇ 'ਚ ਸਥਿਤ ਸਬਰੀਮਾਲਾ ਪਹਾੜੀ 'ਤੇ ਜਾਣ ਦੇ ਤਿੰਨ ਮੁਖ ਰਸਤੇ ਪੰਬਾ, ਨਿਲਕੱਲ ਅਤੇ ਏਰੂਮੇਲੀ ਸਮੇਤ ਵੱਖ-ਵੱਖ ਜਗ੍ਹਾ 'ਤੇ ਸੁਰੱਖਿਆ ਦੇ ਇੰਤਜਾਮ ਕੀਤੇ ਗਏ ਹਨ। 


ਉਨ੍ਹਾਂ ਨੇ ਦੱਸਿਆ ਕਿ ਰਾਜ ਦੇ ਕੁਝ ਹਿੱਸਿਆਂ ਤੋਂ ਕੇਰਲ ਰਾਜ ਟਰਾਂਸਪੋਰਟ ਦੀਆਂ ਬੱਸਾਂ 'ਤੇ ਪੱਥਰਾਅ ਦੀ ਸੂਚਨਾ ਹੈ। ਸ਼ਰਧਾਲੂਆਂ ਦੇ ਇਕ ਸੰਗਠਨ ਸਬਰੀਮਾਲਾ ਸੁਰੱਖਿਅਣ ਕਮੇਟੀ ਨੇ ਨਿਲਕੱਲ 'ਚ ਅਯੱਪਾ ਸਵਾਮੀ ਦੇ ਭਗਤਾਂ 'ਤੇ ਬੁੱਧਵਾਰ ਨੂੰ ਹੋਏ ਪੁਲਸ ਲਾਠੀਚਾਰਜ ਖਿਲਾਫ ਹੜਤਾਲ ਦੀ ਅਪੀਲ ਕੀਤੀ ਹੈ। ਭਾਜਪਾ ਅਤੇ ਰਾਜਗ ਸਾਥੀਆਂ ਨੇ ਹੜਤਾਲ ਦਾ ਸਮਰਥਨ ਕੀਤਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਹ ਹੜਤਾਲ 'ਚ ਸ਼ਾਮਲ ਨਹੀਂ ਹੋਵੇਗੀ ਪਰ ਪੂਰੇ ਪ੍ਰਦੇਸ਼ 'ਚ ਪ੍ਰਦਰਸ਼ਨਾਂ ਦਾ ਆਯੋਜਨ ਕਰੇਗੀ। 


ਬੰਦ ਦਾ ਐਲਾਨ
ਪ੍ਰਵੀਣ ਤੋਗੜੀਆ ਦੀ ਅਗਵਾਈ 'ਚ ਦੱਖਣਪੰਥੀ ਸੰਗਠਨ 'ਅੰਤਰ-ਰਾਸ਼ਟਰੀ ਹਿੰਦੂ ਪਰਿਸ਼ਦ' ਅਤੇ 'ਸਬਰੀਮਾਲਾ ਕਮੇਟੀ' ਨੇ ਅੱਧੀ ਰਾਤ ਤੋਂ 24 ਘੰਟੇ ਦੀ ਹੜਤਾਲ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਹੜਤਾਲ ਸ਼ਰਧਾਲੂਆਂ ਖਿਲਾਫ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ 'ਚ ਬੁਲਾਈ ਗਈ ਹੈ। 
ਧਾਰਾ 144 ਲਾਗੂ
ਨਿਲਕੱਲ, ਪੰਬਾ, ਅਲਵਾਕੁਲਮ ਅਤੇ ਸੰਨੀਧਨਮ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਧਾਰਾ ਤਹਿਤ ਇਲਾਕੇ 'ਚ ਇੱਕਲੇ ਚਾਰ ਤੋਂ ਜ਼ਿਆਦਾ ਲੋਕ ਜਮ੍ਹਾ ਨਹੀਂ ਹੋ ਸਕਦੇ ਹਨ।