ਜੈਸ਼ੰਕਰ ਵਲੋਂ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, G20 ਏਜੰਡੇ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

03/04/2023 2:53:48 PM

ਨਵੀਂ ਦਿੱਲੀ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਯਾਨੀ ਕਿ ਅੱਜ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜੀ20 ਏਜੰਡੇ ਅਤੇ ਗਲੋਬਲ ਮੁੱਦੇ 'ਤੇ ਚਰਚਾ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨਾਲ ਵਿਆਪਕ ਗੱਲਬਾਤ। ਜੀ20 ਏਜੰਡੇ ਅਤੇ ਗਲੋਬਲ ਵਿਕਾਸ ਬਾਰੇ ਚਰਚਾ ਕੀਤੀ। ਵਪਾਰ, ਸੰਪਰਕ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਸਮੇਤ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ- ਐੱਸ. ਜੈਸ਼ੰਕਰ ਨੇ 5 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਚਰਚਾ

ਇਸ ਤੋਂ ਪਹਿਲਾਂ ਦਿੱਲੀ 'ਚ ਇਕ ਸਮਾਗਮ ਦੌਰਾਨ ਮੇਲਾਨੀਆ ਜੋਲੀ ਨੇ ਰੂਸ-ਯੂਕ੍ਰੇਨ ਜੰਗ ਦਾ ਮੁੱਦਾ ਚੁੱਕਿਆ ਅਤੇ ਮਾਸਕੋ (ਰੂਸ) ਨੂੰ ਅਲੱਗ-ਥਲੱਗ ਕਰਨ ਦਾ ਸੱਦਾ ਦਿਤਾ। ਜੋਲੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਜੋ ਪ੍ਰਭਾਵਿਤ ਕਰ ਰਿਹਾ ਹੈ, ਉਹ ਯੂਕ੍ਰੇਨ ਦੀ ਜੰਗ ਨਾਲ ਜੁੜਿਆ ਹੋਇਆ ਹੈ। 

ਇਹ ਵੀ ਪੜ੍ਹੋ- ਮਨੁੱਖਤਾ ਸ਼ਰਮਸਾਰ! ਕੂੜੇ ਦੇ ਢੇਰ 'ਤੇ ਮਿਲੀ ਨਵਜਨਮੀ ਬੱਚੀ, CCTV ਜ਼ਰੀਏ ਪਰਿਵਾਰ ਦੀ ਭਾਲ ਜਾਰੀ

ਜੋਲੀ ਮੁਤਾਬਕ ਜਿੰਨੇ ਜ਼ਿਆਦਾ ਦੇਸ਼ ਰੂਸ ਨੂੰ ਸਪੱਸ਼ਟ ਸੰਦੇਸ਼ ਭੇਜਦੇ ਹਨ, ਅਸੀਂ ਓਨਾ ਹੀ ਜ਼ਿਆਦਾ ਰੂਸ ਨੂੰ ਸਿਆਸੀ ਅਤੇ ਕੂਟਨੀਤਕ ਤੌਰ 'ਤੇ ਅਲੱਗ-ਥਲੱਗ ਕਰਨ ਦੇ ਯੋਗ ਹੋਵਾਂਗੇ। ਰੂਸ ਨੂੰ ਸਮਰਥਨ ਦੇਣ ਦੇ ਵਿਰੁੱਧ ਚੀਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੋਲੀ ਨੇ ਕਿਹਾ ਕਿ ਸਾਨੂੰ ਰੂਸ ਨੂੰ ਆਖਰਕਾਰ ਯੂਕ੍ਰੇਨ ਤੋਂ ਬਾਹਰ ਕੱਢਣ ਲਈ ਇਕ ਅੰਦੋਲਨ ਛੇੜਣਾ ਹੋਵੇਗਾ। ਚੀਨ ਨੂੰ ਇਹ ਸੰਦੇਸ਼ ਦੇਣਾ ਮਹੱਤਵਪੂਰਨ ਹੈ ਕਿ ਆਖਰਕਾਰ ਉਹ ਰੂਸ ਦਾ ਸਮਰਥਨ ਨਾ ਕਰੇ।

ਇਹ ਵੀ ਪੜ੍ਹੋ-  ਬੇਰਹਿਮੀ ਦੀ ਹੱਦ ਪਾਰ; ਚਚੇਰੇ ਭਰਾ ਨੇ ਸਿਗਰਟ ਨਾਲ ਸਾੜੀਆਂ 7 ਸਾਲਾ ਬੱਚੇ ਦੀਆਂ ਗੱਲ੍ਹਾਂ


 

Tanu

This news is Content Editor Tanu