Russia Ukraine War : ਪੋਸਚਿਨ ’ਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ : ਭਾਰਤੀ ਦੂਤਘਰ

03/05/2022 9:59:02 PM

ਇੰਟਰਨੈਸ਼ਨਲ ਡੈਸਕ : ਰੂਸ ਵੱਲੋਂ ਯੂਕ੍ਰੇਨ ’ਤੇ 10ਵੇਂ ਦਿਨ ਵੀ ਤਾਬੜਤੋੜ ਹਮਲੇ ਜਾਰੀ ਰਹੇ। ਇਸ ਦੌਰਾਨ ਰੂਸੀ ਫ਼ੌਜੀਆਂ ਵੱਲੋਂ ਰੂਸ ਦੇ ਸ਼ਹਿਰਾਂ ’ਚ ਲਗਾਤਾਰ ਬੰਬਾਰੀ ਕਰ ਕੇ ਤਬਾਹੀ ਮਚਾਈ ਜਾ ਰਹੀ ਹੈ। ਇਸੇ ਦਰਮਿਆਨ ਯੂਕ੍ਰੇਨ ਦੇ ਸ਼ਹਿਰ ਪੋਸਚਿਨ ’ਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਜਾਣਕਾਰੀ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਭਾਰਤੀ ਦੂਤਘਰ ਨੇ ਟਵੀਟ ਕਰਕੇ ਦਿੱਤੀ। ਮਿਸ਼ਨ ਭਾਰਤੀ ਨਾਗਰਿਕਾਂ ਦੇ ਸਫ਼ਰ ਦੌਰਾਨ ਉਨ੍ਹਾਂ ਦੇ ਸੰਪਰਕ ’ਚ ਰਹੇਗਾ। ਦੂਤਘਰ ਨੇ ਇਕ ਟਵੀਟ ਕਰ ਕਿਹਾ ਕਿ ਭਾਰਤ ਨੇ ਹਮੇਸ਼ਾ ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ। ਭਾਰਤੀਆਂ ਨੂੰ ਸੁਰੱਖਿਅਤ ਤੇ ਮਜ਼ਬੂਤ ਰਹਿਣ ਲਈ ਕਿਹਾ ਗਿਆ ਹੈ। ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਤਿੰਨ ਬੱਸਾਂ ਦੀ ਵਿਵਸਥਾ ਕੀਤੀ ਸੀ।

ਇਹ ਵੀ ਪੜ੍ਹੋ : ਰੂਸੀ ਫ਼ੌਜ ਵੱਲੋਂ ਬੰਧਕ ਬਣਾਏ ਆਦਮਪੁਰ ਦੇ ਵਿਦਿਆਰਥੀਆਂ ਦੇ ਆਏ ਫੋਨ, ਦੱਸੀਆਂ ਦਿਲ ਹਲੂਣ ਦੇਣ ਵਾਲੀਆਂ ਗੱਲਾਂ

ਇਸ ਦੌਰਾਨ ਵਿਦੇਸ਼ ਮਾਮਲਿਆਂ ਨੇ ਸ਼ੁੱਕਰਵਾਰ ਕਿਹਾ ਕਿ ਸਾਡੀ ਪਹਿਲੀ ਯਾਤਰਾ ਸਲਾਹ ਜਾਰੀ ਹੋਣ ਤੋਂ ਬਾਅਦ 20,000 ਤੋਂ ਵੱਧ ਭਾਰਤੀਆਂ ਨੇ ਯੂਕ੍ਰੇਨ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ ’ਚ ਵੱਡੀ ਗਿਣਤੀ ’ਚ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀ ਉਥੇ ਫਸ ਗਏ ਸਨ, ਜਿਨ੍ਹਾਂ ’ਚੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਭੇਜੀਆਂ ਗਈਆਂ ਵਿਸ਼ੇਸ਼ ਉਡਾਣਾਂ ਰਾਹੀਂ ਸੁਰੱਖਿਅਤ ਵਤਨ ਭੇਜਿਆ ਜਾ ਚੁੱਕਾ ਹੈ। ਵੱਡੀ ਗਿਣਤੀ ਵਿਦਿਆਰਥੀ ਅਜੇ ਵੀ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ਤੇ ਪੋਲੈਂਡ-ਯੂਕ੍ਰੇਨ ਸਰਹੱਦ ’ਤੇ ਫਸੇ ਹੋਏ ਹਨ।

ਇਹ ਵੀ ਪੜ੍ਹੋ : ਕਾਂਗਰਸ ਨੂੰ ਆਪਣੇ ਵਿਧਾਇਕਾਂ ’ਤੇ ਨਹੀਂ ਭਰੋਸਾ, ਡਰ ਕਾਰਨ ਰਾਜਸਥਾਨ ਦੇ ਰਿਜ਼ੋਰਟ ’ਚ ਭੇਜੇ : ਚੁੱਘ

Manoj

This news is Content Editor Manoj