ਬਿਹਾਰ ਟਾਪਰ ਮਾਮਲੇ ''ਚ ਫਸੀ ਰੂਬੀ ਰਾਏ ਨਾਲ ਜੁੜਿਆ ਇਕ ਹੋਰ ਵਿਵਾਦ

06/30/2016 12:32:05 PM

ਪਟਨਾ— ਬਿਹਾਰ ਬੋਰਡ ਆਰਟਸ ਟਾਪਰ ਸਕੈਂਡਲ ''ਚ ਹੁਣ ਇਕ ਹੋਰ ਵਿਵਾਦ ਸਾਹਮਣੇ ਆਇਆ ਹੈ। ਬਿਹਾਰ ਦੀ ਆਰਟਸ ਟਾਪਰ ਰਹੀ ਰੂਬੀ ਰਾਏ ਦੀ ਇੰਟਰ ਪ੍ਰੀਖਿਆ ਦੀ ਉੱਤਰ ਸ਼ੀਟਸ ਹੀ ਬੋਰਡ ਦਫ਼ਤਰ ਦੇ ਸਟਰਾਂਗ ਰੂਮ ''ਚੋਂ ਗਾਇਬ ਹੋ ਗਈ ਹੈ। ਸਕੈਮ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਇਸ ਮਾਮਲੇ ''ਚ ਬੋਰਡ ਦਫ਼ਤਰ ਤੋਂ ਰਿਪੋਰਟ ਮੰਗੀ ਹੈ। ਇਸ ਵਿਵਾਦ ''ਚ ਬੋਰਡ ਪ੍ਰਬੰਧਨ ਤੋਂ ਲੈ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ''ਤੇ ਸਵਾਲ ਉੱਠ ਰਹੇ ਹਨ। ਰੂਬੀ ਦੀ ਉੱਤਰ ਸ਼ੀਟ ਗਾਇਬ ਹੋਣ ਦੇ ਮਾਮਲੇ ਨੂੰ ਘੁਟਾਲਿਆਂ ਦਾ ਸਬੂਤ ਮਿਟਾਉਣ ਦੀ ਕੋਸ਼ਿਸ਼ ਦੇ ਰੂਪ ''ਚ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਾਹਰਾਂ ਦੀ ਟੀਮ ਨੇ ਰੂਬੀ ਰਾਏ ਦਾ ਇੰਟਰਵਿਊ ਲਿਆ,''''ਜਿਸ ''ਚ ਰੂਬੀ ਅਸਫਲ ਸਾਬਤ ਹੋਈ ਸੀ। ਅਦਾਲਤ ਨੇ ਰੂਬੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ''ਚ ਬੇਉਰ ਜੇਲ ਭੇਜ ਦਿੱਤਾ। ਸਾਬਕਾ ਬੋਰਡ ਚੇਅਰਮੈਨ ਲਾਲਕੇਸ਼ਵਰ ਪ੍ਰਸਾਦ ਦੇ ਨਿੱਜੀ ਸਕੱਤਰ ਵਿਕਾਸ ਚੰਦਰਾ ਨੂੰ ਵੀ ਐਤਵਾਰ ਨੂੰ ਜੇਲ ਭੇਜਿਆ ਗਿਆ ਹੈ। ਬਿਹਾਰ ਸਕੂਲ ਪ੍ਰੀਖਿਆ ਬੋਰਡ ਦੇ ਚੇਅਰਮੈਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਰੂਬੀ ਇੰਟਰਵਿਊ ''ਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ। 12ਵੀਂ ਦੇ ਉਸ ਦੇ ਨਤੀਜੇ ਨੂੰ ਰੱਦ ਕਰ ਦਿੱਤਾ ਗਿਆ ਹੈ।

Disha

This news is News Editor Disha