ਗਰਭ ’ਚ ਬੱਚੇ ਨੂੰ ਸੰਸਕਾਰ ਅਤੇ ਕਦਰਾਂ-ਕੀਮਤਾਂ ਸਿਖਾਏਗਾ RSS

03/07/2023 11:36:22 AM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਜੁੜਿਆ ‘ਸੰਵਰਧਿਨੀ ਨਿਆਸ’ ਨੇ ਬੱਚਿਆਂ ਨੂੰ ਗਰਭ ’ਚ ਹੀ ਸੰਸਕਾਰ ਅਤੇ ਕਦਰਾਂ-ਕੀਮਤਾਂ ਸਿਖਾਉਣ ਦੇ ਮਕਸਦ ਨਾਲ ਗਰਭਵਤੀ ਔਰਤਾਂ ਲਈ ‘ਗਰਭ ਸੰਸਕਾਰ’ ਨਾਂ ਨਾਲ ਇਕ ਮੁਹਿੰਮ ਸ਼ੁਰੂ ਕੀਤੀ ਹੈ। ਟਰੱਸਟ ਦੀ ਰਾਸ਼ਟਰੀ ਸੰਗਠਨ ਸਕੱਤਰ ਮਾਧੁਰੀ ਮਰਾਠੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਭਾਗਵਤ ਨੇ ਸਿੱਖਿਆ ਵਿਵਸਥਾ 'ਤੇ ਚੁੱਕੇ ਸਵਾਲ, ਕਿਹਾ- ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 70 ਫੀਸਦੀ ਲੋਕ ਪੜ੍ਹੇ-ਲਿਖੇ ਸਨ

ਇਸਤਰੀ ਰੋਗਾਂ ਦੇ ਮਾਹਿਰਾਂ, ਆਯੁਰਵੈਦਿਕ ਡਾਕਟਰਾਂ ਅਤੇ ਯੋਗਾ ਅਧਿਆਪਕਾ ਦੇ ਨਾਲ ਮਿਲ ਕੇ ਟਰੱਸਟ ਇਕ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ, ਜਿਸ ’ਚ ‘ਗਰਭ ’ਚ ਬੱਚਿਆਂ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਦਾਨ ਕਰਨ’ ਲਈ ਗਰਭ ਅਵਸਥਾ ਦੌਰਾਨ ਗੀਤਾ ਅਤੇ ਰਾਮਾਇਣ ਦਾ ਪਾਠ ਅਤੇ ਯੋਗ ਅਭਿਆਸ ਕੀਤਾ ਜਾਵੇਗਾ। ਮਰਾਠੇ ਨੇ ਕਿਹਾ ਕਿ ਇਹ ਪ੍ਰੋਗਰਾਮ ਗਰਭ ’ਚ ਪਲ ਰਹੇ ਬੱਚੇ ਤੋਂ ਦੋ ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਚਲਾਇਆ ਜਾਵੇਗਾ ਅਤੇ ਇਸ ਦੇ ਤਹਿਤ ਗੀਤਾ ਦੇ ਸਲੋਕਾਂ ਅਤੇ ਰਾਮਾਇਣ ਦੀਆਂ ਚੌਪਈਆਂ ਦੇ ਜਾਪ ’ਤੇ ਜ਼ੋਰ ਦਿੱਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha