ਪੱਛਮੀ ਬੰਗਾਲ ''ਤੇ ਆਰ.ਐੱਸ.ਐੱਸ. ਦਾ ਫੋਕਸ, ਇਕ ਸਾਲ ''ਚ ਭਾਗਵਤ ਦਾ ਚੌਥਾ ਦੌਰਾ

09/24/2020 11:25:19 AM

ਨਵੀਂ ਦਿੱਲੀ—ਚੁਣਾਵੀ ਸੂਬਿਆਂ 'ਚ ਸ਼ਾਮਲ ਪੱਛਮੀ ਬੰਗਾਲ 'ਚ ਰਾਸ਼ਟਰੀ ਸਵੈ-ਸੇਵਕ ਸੰਘ ਦਾ ਫੋਕਸ ਵੱਧ ਗਿਆ ਹੈ। ਇਕ ਸਾਲ 'ਚ ਚਾਰ ਵਾਰ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਦੌਰੇ ਨਾਲ ਵੱਡੇ ਸੰਕੇਤ ਮਿਲਦੇ ਹਨ। ਤਿੰਨ ਦਿਨੀਂ ਦੌਰਾ ਪੂਰਾ ਕਰਨ ਦੇ ਬਾਅਦ 25 ਸਤੰਬਰ ਨੂੰ ਮੋਹਨ ਭਾਗਵਤ ਕੋਲਕਾਤ ਤੋਂ ਰਵਾਨਾ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਕੋਲਕਾਤਾ ਤੋਂ ਓਡੀਸ਼ਾ ਜਾਣਗੇ। 
ਸੰਘ ਦੇ ਮੁਖੀ ਮੋਹਨ ਭਾਗਵਤ 22 ਸਤੰਬਰ ਨੂੰ ਕੋਲਕਾਤਾ ਪਹੁੰਚੇ। ਸੰਘ ਸੂਤਰਾਂ ਨੇ ਦੱਸਿਆ ਕਿ ਅਗਲੇ ਦਿਨ 23 ਸਤੰਬਰ ਭਾਵ ਬੁੱਧਵਾਰ ਨੂੰ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਕੁਝ ਸੰਘ ਪ੍ਰਚਾਰਕਾਂ ਤੋਂ ਭੇਂਟ ਕਰ ਉਨ੍ਹਾਂ ਤੋਂ ਸੂਬੇ ਦੇ ਹਾਲਾਤ ਬਾਰੇ ਜਾਣਕਾਰੀ ਲਈ। ਉਹ 24 ਸਤੰਬਰ ਨੂੰ ਵੀ ਸੰਘ ਅਤੇ ਸਹਿਯੋਗੀ ਸੰਗਠਨਾਂ ਦੇ ਅਹੁਦਾਅਧਿਕਾਰੀਆਂ ਨੂੰ ਮਿਲਣਗੇ। ਇਸ ਦੇ ਬਾਅਦ 25 ਸਤੰਬਰ ਦੀ ਸਵੇਰੇ ਕੋਲਕਾਤਾ ਤੋਂ ਰਵਾਨਾ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸੰਘ ਪ੍ਰਮੁੱਖ ਮੋਹਨ ਭਾਗਵਤ ਦੇ ਇਕ ਸਾਲ 'ਚ ਚਾਰ ਵਾਰ ਦੇ ਦੌਰੇ ਤੋਂ ਪੱਛਮੀ ਬੰਗਾਲ ਨੂੰ ਲੈ ਕੇ ਆਰ.ਐੱਸ.ਐੱਸ. ਦੀ ਖਾਸ ਰਨਣੀਤੀ ਦੇ ਸੰਕੇਤ ਮਿਲਦੇ ਹਨ। 
ਸੂਬੇ 'ਚ 2021 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਤਰ੍ਹਾਂ ਨਾਲ ਮਮਤਾ ਬੈਨਰਜੀ ਸਰਕਾਰ ਤੁਸ਼ਟੀਕਰਣ ਦੀ ਨੀਤੀ 'ਤੇ ਚੱਲ ਰਹੀ ਹੈ, ਉਸ ਨਾਲ ਸੰਘ ਸੂਬੇ 'ਚ ਕਿਸੇ ਵੀ ਹਾਲਾਤ 'ਚ ਸੱਤਾ ਬਦਲਾਅ ਚਾਹੁੰਦਾ ਹੈ। ਅਜਿਹੇ 'ਚ ਸੰਘ ਸੂਬੇ 'ਚ ਚੁਣਾਵ ਤੋਂ ਪਹਿਲਾਂ ਆਪਣੇ ਕਾਡਰ ਨੂੰ ਮਜ਼ਬੂਤ ਕਰਨ 'ਚ ਜੁਟਿਆ ਹੈ। ਸੰਘ ਦੇ ਸਾਬਕਾ ਅਧਿਕਾਰੀਆਂ ਵੱਲੋਂ ਪੱਛਮੀ ਬੰਗਾਲ 'ਤੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡ-ਪਿੰਡ ਤੋਂ ਸੰਘ ਸਵੈ-ਸੇਵਕ ਤਿਆਰ ਕਰਨ 'ਚ ਜੁਟਿਆ ਹੈ। 

Aarti dhillon

This news is Content Editor Aarti dhillon