ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਅੱਜ ਜਲੰਧਰ 'ਚ

10/08/2018 12:14:40 PM

ਜਲੰਧਰ - ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਸੋਮਵਾਰ ਨੂੰ ਜਲੰਧਰ ਪਹੁੰਚ ਰਹੇ ਹਨ। ਉਹ ਆਪਣੀ ਤਿੰਨ ਦਿਨੀਂ ਦੌਰੇ ਦੌਰਾਨ ਉੱਤਰ ਖੇਤਰ (ਦਿੱਲੀ, ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ) ਸੂਬੇ ਦੇ ਸੰਘ ਅਧਿਕਾਰੀਆਂ ਨਾਲ ਇਨ੍ਹਾਂ 6 ਸੂਬਿਆਂ ਦੀ ਮੌਜੂਦਾ ਸਿਆਸੀ ਸੂਰਤੇਹਾਲ, ਸਮਾਜਕ, ਆਰਥਕ ਹਾਲਾਤ 'ਤੇ ਵਿਚਾਰ ਚਰਚਾ ਕਰਨਗੇ। ਮਿਲੀ ਜਾਣਕਾਰੀ ਅਨੁਸਾਰ 2 ਦਿਨ ਚੱਲਣ ਵਾਲੇ ਇਸ ਮੰਥਨ 'ਚ ਸੰਘ ਦੀ ਰਣਨੀਤੀ ਤੈਅ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੰਥਨ 'ਚ ਪੰਜਾਬ ਦੇ ਪੇਂਡੂ ਏਰੀਏ 'ਚ ਪੈਰ ਲਾਉਣੇ ਅਸਲ ਮੁੱਦਾ ਹੋਵੇਗਾ ਹਾਲਾਂਕਿ ਸਿਆਸੀ ਹਲਕਿਆਂ 'ਚ ਮੋਹਨ ਭਾਗਵਤ ਦੇ ਇਸ ਪ੍ਰੋਗਰਾਮ ਨੂੰ 2019 ਦੀਆਂ ਆਮ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਭਾਗਵਤ ਦਾ ਪੰਜਾਬ ਆਉਣ ਦਾ ਵਿਚਾਰ ਦਿੱਲੀ ਪ੍ਰੋਗਰਾਮ ਤੋਂ ਪਹਿਲਾਂ ਬਣ ਗਿਆ ਸੀ।