ਰੋਹਿਤ ਸ਼ੇਖਰ ਕਤਲ ਕੇਸ: ਕ੍ਰਾਈਮ ਬ੍ਰਾਂਚ ਨੇ ਅਪੂਰਵਾ ਦੇ ਖਿਲਾਫ ਦਾਖਲ ਕੀਤੀ ਚਾਰਜਸ਼ੀਟ

07/18/2019 6:45:00 PM

ਨਵੀਂ ਦਿੱਲੀ—ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਨਰਾਇਣ ਦੱਤ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਕਤਲ ਕੇਸ 'ਚ ਦੋਸ਼ੀ ਪਤਨੀ ਅਪੂਰਵਾ ਤਿਵਾੜੀ ਖਿਲਾਫ ਕ੍ਰਾਈਮ ਬ੍ਰਾਂਚ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਜਾਂਚ ਟੀਮ ਨੇ ਰੋਹਿਤ ਦੀ ਪਤਨੀ ਅਪੂਰਵਾ ਸ਼ੁਕਲਾ ਨੂੰ ਹੀ ਇਸ ਚਾਰਜਸ਼ੀਟ 'ਚ ਮੁੱਖ ਦੋਸ਼ੀ ਬਣਾਇਆ ਹੈ। ਦੱਸ ਦੇਈਏ ਕਿ 16 ਅਪ੍ਰੈਲ ਨੂੰ ਰੋਹਿਤ ਅਤੇ ਅਪੂਰਵਾ 'ਚ ਕਾਫੀ ਲੜਾਈ ਹੋਈ ਸੀ ਅਤੇ ਇਸ ਦੌਰਾਨ ਅਪੂਰਵਾ ਨੇ ਰੋਹਿਤ ਦਾ ਗਲਾ ਦਬਾ ਦਿੱਤਾ ਜਿਸ ਕਾਰਨ ਰੋਹਿਤ ਦੀ ਮੌਤ ਹੋ ਗਈ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ 'ਚ 24 ਅਪ੍ਰੈਲ ਨੂੰ ਉਸ ਦੀ ਪਤਨੀ ਅਪੂਰਵਾ ਨੂੰ ਗ੍ਰਿਫਤਾਰ ਕੀਤਾ ਸੀ।

ਜ਼ਿਕਰਯੋਗ ਹੈ ਕਿ 16 ਅਪ੍ਰੈਲ ਨੂੰ ਰੋਹਿਤ ਸ਼ੇਖਰ ਤਿਵਾੜੀ ਕਮਰੇ 'ਚ ਮ੍ਰਿਤਕ ਹਾਲਤ 'ਚ ਮਿਲਿਆ। ਉਸ ਸਮੇਂ ਰੋਹਿਤ ਦੇ ਪਰਿਵਾਰ ਨੇ ਰੋਹਿਤ ਤਿਵਾੜੀ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਮੰਨੀ ਸੀ ਪਰ ਪੋਸਟ ਮਾਰਟਮ ਦੀ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਦੀ ਮੌਤ ਨਹੀਂ ਹੋਈ ਸਗੋਂ ਉਸ ਦਾ ਮੂੰਹ ਦਬਾ ਕੇ ਕਤਲ ਕਰਨ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕਰਕੇ ਰੋਹਿਤ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਲਈ ਦਿੱਲੀ ਕ੍ਰਾਈਮ ਬ੍ਰਾਂਚ ਟੀਮ ਅਤੇ ਸੀਨੀਅਰ ਅਫਸਰ ਡਿਫੈਂਸ ਕਾਲੋਨੀ ਸਥਿਤ ਉਸ ਦੇ ਘਰ ਪਹੁੰਚੀ, ਜਿੱਥੇ ਉਸ ਦੇ ਘਰ 'ਚ ਮਾਂ ਉੱਜਵਲਾ, ਪਤਨੀ ਅਪੂਰਵਾ, ਸਹੁਰਾ, ਭਰਾ ਸਿਧਾਰਥ, ਡਰਾਈਵਰ ਸਮੇਤ 2 ਨੌਕਰਾਂ ਤੋਂ ਪੁੱਛ ਗਿੱਛ ਕੀਤੀ ਗਈ। ਇਸ ਤੋਂ ਇਲਾਵਾ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਸਮੇਤ ਪਰਿਵਾਰਿਕ ਮੈਂਬਰਾਂ ਦੇ ਮੋਬਾਇਲ ਅਤੇ ਰੋਹਿਤ ਦੇ ਮੋਬਾਇਲ ਦੀ ਵੀ ਜਾਂਚ ਕੀਤੀ ਗਈ। ਜਾਂਚ 'ਚ ਘਰ ਲੱਗੇ 7 ਕੈਮਰਿਆਂ 'ਚ ਉਹੀ 2 ਕੈਮਰੇ ਮਿਲੇ ਜੋਂ ਰੋਹਿਤ ਦੇ ਕਮਰੇ ਤੱਕ ਲੱਗੇ ਹੋਏ ਸੀ। 

Iqbalkaur

This news is Content Editor Iqbalkaur