ਵਾਡਰਾ ਦਾ ਫੇਸਬੁੱਕ ''ਤੇ ਛਲਕਿਆ ਦਰਦ- ''ਵਾਸ਼ਰੂਮ ਜਾਂਦੇ ਸਮੇਂ ਵੀ ਰੱਖੀ ਨਿਗਰਾਨੀ''

02/16/2019 2:36:51 PM

ਜੈਪੁਰ— ਰਾਬਰਟ ਵਾਡਰਾ ਨੇ ਸੋਸ਼ਲ ਮੀਡੀਆ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਤੋਂ ਪੁੱਛ-ਗਿੱਛ ਦਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਬੀਕਾਨੇਰ ਜ਼ਮੀਨ ਸੌਦੇ ਦੇ ਮਾਮਲੇ 'ਚ ਈ.ਡੀ. ਦੀ ਪੁੱਛ-ਗਿੱਛ ਨੂੰ ਉਤਪੀੜਨ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲਗਭਗ 6 ਦਿਨਾਂ ਤੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹਰ ਦਿਨ 8 ਤੋਂ 12 ਘੰਟੇ ਤੱਕ ਉਨ੍ਹਾਂ ਨੂੰ ਬਿਠਾਏ ਰੱਖਿਆ ਜਾਂਦਾ ਹੈ। ਇੱਥੇ ਤੱਕ ਕਿ ਲੰਚ ਬਰੇਕ 'ਚ ਵੀ ਉਨ੍ਹਾਂ ਤੋਂ ਸਵਾਲ ਕੀਤੇ ਜਾਂਦੇ ਹਨ। ਵਾਡਰਾ ਨੇ ਇਹ ਵੀ ਲਿਖਿਆ ਕਿ ਵਾਸ਼ਰੂਮ ਜਾਂਦੇ ਸਮੇਂ ਵੀ ਉਨ੍ਹਾਂ ਦੀ ਨਿਗਰਾਨੀ ਕੀਤੀ ਗਈ। ਰਾਬਰਟ ਵਾਡਰਾ ਨੇ ਕਿਹਾ ਕਿ ਇਸ ਨਾਲ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ।ਰਾਬਰਟ ਵਾਡਰਾ ਨੇ ਫੇਸਬੁੱਕ 'ਤੇ ਸ਼ਿਵ ਭਗਤ ਵਾਲੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ,''ਅਥੱਕ ਉਤਪੀੜਨ! ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਅਤੇ ਮੈਂ ਯਕੀਨੀ ਤੌਰ 'ਤੇ ਕਾਨੂੰਨ ਤੋਂ ਉੱਪਰ ਨਹੀਂ ਹਾਂ। ਮੇਰੇ ਕੋਲੋਂ ਲਗਭਗ 6 ਦਿਨਾਂ ਤੱਕ 8 ਤੋਂ 12 ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ। ਇਸ ਦੌਰਾਨ 40 ਮਿੰਟ ਦੇ ਲੰਚ ਬਰੇਕ 'ਚ ਵੀ ਮੇਰੇ ਕੋਲੋਂ ਸਵਾਲ ਕੀਤੇ ਗਏ। ਇੱਥੇ ਤੱਕ ਕਿ ਵਾਸ਼ਰੂਮ ਜਾਂਦੇ ਸਮੇਂ ਵੀ ਮੇਰੀ ਨਿਗਰਾਨੀ ਕੀਤੀ ਗਈ।'' ਉਨ੍ਹਾਂ ਨੇ ਅੱਗੇ ਲਿਖਿਆ,''ਮੈਨੂੰ ਜਦੋਂ ਵੀ ਦੇਸ਼ ਦੇ ਕਿਸੇ ਵੀ ਕੋਨੇ 'ਚ ਪੁੱਛ-ਗਿੱਛ ਲਈ ਬੁਲਾਇਆ ਗਿਆ, ਮੈਂ ਸਹਿਯੋਗ ਕੀਤਾ ਅਤੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਵੀ ਕੀਤੀ। ਕਿਸੇ ਵੀ ਹੋਰ ਵਿਅਕਤੀ ਦੀ ਤੁਲਨਾ 'ਚ ਮੇਰੇ ਤੋਂ ਵਧ ਪੁੱਛ-ਗਿੱਛ ਕੀਤੀ ਜਾ ਰਹੀ ਹੈ।'' ਉਨ੍ਹਾਂ ਨੇ ਕਿਹਾ,''ਮੇਰਾ ਵਰਕਪਲੇਸ-ਮੇਰਾ ਦਫ਼ਤਰ ਅਤੇ ਦੂਜੇ ਏਰੀਆ ਨੂੰ ਜਿਸ ਤਰ੍ਹਾਂ ਜਾਂਚ ਏਜੰਸੀਆਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ, ਇਸ ਤੋਂ ਕਾਨੂੰਨ ਦੀ ਗਲਤ ਵਰਤੋਂ ਦਾ ਪਤਾ ਲੱਗਦਾ ਹੈ। ਇਹ ਪੂਰੀ ਤਰ੍ਹਾਂ ਦੇ ਬਦਲੇ ਦੀ ਭਾਵਨਾ ਹੈ। ਮੇਰਾ ਸੰਕਲਪ ਨਿਆਂ ਲਈ ਦ੍ਰਿੜ ਰਹੇਗਾ।''

ਜ਼ਿਕਰਯੋਗ ਹੈ ਕਿ ਈ.ਡੀ. ਨੇ 2015 'ਚ ਸੌਦੇ ਦੇ ਸਿਲਸਿਲੇ 'ਚ ਅਪਰਾਧਕ ਮਾਮਲਾ ਦਰਜ ਕੀਤਾ ਸੀ। ਬੀਕਾਨੇਰ ਦੇ ਤਹਿਸੀਲਦਾਰ ਨੇ ਇਲਾਕੇ 'ਚ ਜ਼ਮੀਨ ਦੀ ਵੰਡ 'ਚ ਧੋਖਾਧੜੀ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਰਾਜਸਥਾਨ ਪੁਲਸ ਨੇ ਸ਼ਿਕਾਇਤ ਅਤੇ ਦੋਸ਼ ਪੱਤਰ ਦਾਇਰ ਕੀਤੇ ਸਨ। ਇਸ ਇਲਾਕੇ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹੋਣ ਕਾਰਨ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।

DIsha

This news is Content Editor DIsha