ਰਾਬਰਟ ਵਾਡਰਾ ਦੀ ਜ਼ਮਾਨਤ ਰੱਦ ਕਰਨ ਵਾਲੀ ਪਟੀਸ਼ਨ ''ਤੇ ਦਿੱਲੀ ਹਾਈਕੋਰਟ ''ਚ ਸੁਣਵਾਈ

07/17/2019 12:29:24 PM

ਨਵੀਂ ਦਿੱਲੀ—ਦਿੱਲੀ ਹਾਈ ਕੋਰਟ 'ਚ ਰਾਬਰਟ ਵਾਡਰਾ ਦੀ ਜ਼ਮਾਨਤ ਰੱਦ ਕਰਨ ਦੇ ਮਾਮਲੇ 'ਚ ਅੱਜ ਭਾਵ ਬੁੱਧਵਾਰ ਨੂੰ ਸੁਣਵਾਈ ਹੋਈ। ਰਾਬਰਟ ਵਾਡਰਾ ਨੇ ਅਦਾਲਤ ਤੋਂ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ਗੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਈ. ਡੀ. ਦੀ ਪਟੀਸ਼ਨ 'ਤੇ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਸੀ। ਅਦਾਲਤ ਨੇ ਵਾਡਰਾ ਨੂੰ ਦੋ ਹਫਤੇ ਦਾ ਸਮਾਂ ਦੇ ਦਿੱਤਾ ਹੈ। ਹਾਈ ਕੋਰਟ 'ਚ ਇਸ ਮਾਮਲੇ 'ਤੇ 26 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਵਿਰੁੱਧ ਈ. ਡੀ. ਦਾ ਮਾਮਲਾ ਲੰਡਨ ਦੇ 12 ਬ੍ਰਾਇਨਸਟਨ ਸਕਵਾਇਰ 'ਚ 19 ਲੱਖ ਪਾਊਂਡ ਕੀਮਤ ਦੀ ਜਾਇਦਾਦ ਦੀ ਖਰੀਦ 'ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਜੁੜਿਆ ਹੈ। ਇਸ ਜਾਇਦਾਦ 'ਚ ਰਾਬਰਟ ਦਾ ਕਥਿਤ ਤੌਰ 'ਤੇ ਮਾਲਕਾਨਾ ਹੱਕ ਹੋਣ ਦਾ ਦੋਸ਼ ਹੈ।

Iqbalkaur

This news is Content Editor Iqbalkaur