ਰੋਡਵੇਜ਼ ਬੱਸਾਂ ਦਾ ਵਧਿਆ ਕਿਰਾਇਆ, ਸਫਰ ਕਰਨਾ ਪਵੇਗਾ ਮਹਿੰਗਾ

10/08/2017 2:30:11 PM

ਦੇਹਰਾਦੂਨ— ਜ਼ਿਲੇ 'ਚ ਪਰਿਵਹਨ ਵਿਭਾਗ ਵੱਲੋਂ ਰੋਡਵੇਜ਼ ਦੀਆਂ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ। ਜਿਸ ਦਾ ਪ੍ਰਭਾਵ ਆਮ ਜਨਤਾ 'ਤੇ ਪਿਆ ਹੈ। ਯਾਤਰੀਆਂ ਨੂੰ ਹੁਣ ਸਾਧਾਰਨ ਬੱਸਾਂ ਦੇ ਨਾਲ-ਨਾਲ ਵੋਲਵੋਂ ਬੱਸਾਂ 'ਚ ਵੀ ਸਫਰ ਕਰਨ 'ਤੇ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਪਵੇਗਾ। 
ਪਰਿਵਹਨ ਨਿਗਮ 'ਚ ਬੱਸ ਦੇ ਕਿਰਾਏ ਨੂੰ 10 ਫੀਸਦੀ ਵਧਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਨਵੇਂ ਕਿਰਾਇਆਂ ਨੂੰ ਐਤਵਾਰ ਤੋਂ ਲਾਗੂ ਕੀਤਾ ਜਾਵੇਗਾ। ਪਰਿਵਹਨ ਵਿਭਾਗ ਵੱਲੋਂ ਕਿਰਾਏ 'ਚ ਹੋਏ ਵਾਧੇ ਦਾ ਕਾਰਨ ਨਿਗਮ ਦੀ ਮਾਲੀ ਹਾਤਲ ਅਤੇ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਦੱਸੀ ਗਈ ਹੈ।