ਸੜਕ ਕਿਨਾਰੇ ਮਮਤਾ ਨੇ ਖੁਦ ਬਣਾਈ ਚਾਹ ਅਤੇ ਲੋਕਾਂ ਨੂੰ ਪਿਲਾਈ ਵੀ

08/22/2019 11:52:16 AM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤਿੰਨ ਦਿਨਾਂ ਤੋਂ ਰਾਜ ਦੇ ਪੂਰਬੀ ਮੋਦਿਨੀਪੁਰ ਜ਼ਿਲੇ ਦੇ ਦੌਰੇ 'ਤੇ ਹੈ। ਇਸ ਦੌਰਾਨ ਉਹ ਲੋਕਾਂ ਨਾਲ ਜਨ ਸੰਪਰਕ ਵੀ ਕਰ ਰਹੀ ਹੈ। ਬੁੱਧਵਾਰ ਨੂੰ ਦੌਰੇ ਦੌਰਾਨ ਮਮਤਾ ਬੈਨਰਜੀ ਦੀਘਾ ਕੋਲ ਸਥਿਤ ਇਕ ਪਿੰਡ ਦੱਤਾਪੁਰ ਪਹੁੰਚੀ। ਇੱਥੇ ਮੁੱਖ ਮੰਤਰੀ ਦਾ ਇਕ ਵੱਖ ਹੀ ਰੂਪ ਦੇਖਣ ਨੂੰ ਮਿਲਿਆ। ਆਪਣੇ ਕਾਫ਼ਲੇ ਨਾਲ ਉਹ ਸੜਕ ਕਿਨਾਰੇ ਸਥਿਤ ਇਕ ਚਾਹ ਦੀ ਦੁਕਾਨ 'ਤੇ ਪਹੁੰਚੀ। ਉੱਥੇ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਚਾਹ ਬਣਾਈ ਅਤੇ ਉਨ੍ਹਾਂ ਨੂੰ ਪਰੋਸੀ ਵੀ। ਚਾਹ ਬਣਾਉਣ ਤੋਂ ਬਾਅਦ ਮਮਤਾ ਨੇ ਲੋਕਾਂ ਨਾਲ ਮਿਲ ਕੇ ਚਾਹ ਦਾ ਆਨੰਦ ਲਿਆ।

ਟਵਿੱਟਰ 'ਤੇ ਸਾਂਝਾ ਕੀਤਾ ਵੀਡੀਓ
ਮਮਤਾ ਬੈਨਰਜੀ ਨੇ ਇਸ ਨਾਲ ਜੁੜਿਆ ਇਕ ਵੀਡੀਓ ਟਵਿੱਟਰ 'ਤੇ ਸਾਂਝਾ ਕੀਤਾ। ਵੀਡੀਓ 'ਚ ਦਿੱਸ ਰਿਹਾ ਹੈ ਕਿ ਉਹ ਸਥਾਨਕ ਲੋਕਾਂ ਨਾਲ ਘਿਰੀ ਹੋਈ ਹੈ। ਇਸ ਵੀਡੀਓ 'ਚ ਉਨ੍ਹਾਂ ਨੂੰ ਚਾਹ ਬਣਾਉਂਦੇ ਅਤੇ ਪਰੋਸਦੇ ਵੀ ਦੇਖਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਵੀਡੀਓ ਨਾਲ ਲਿਖਿਆ,''ਕਦੇ-ਕਦੇ ਜੀਵਨ 'ਚ ਛੋਟੀਆਂ ਖੁਸ਼ੀਆਂ ਸਾਨੂੰ ਖੁਸ਼ ਕਰ ਸਕਦੀਆਂ ਹਨ। ਕੁਝ ਚੰਗੀ ਚਾਹ ਬਣਾਉਣਾ ਅਤੇ ਪਰੋਸਣਾ ਵੀ ਇਨ੍ਹਾਂ 'ਚੋਂ ਇਕ ਹੈ। ਨਾਲ ਹੀ ਇਹ ਵੀ ਲਿਖਿਆ ਕਿ ਕੁਝ ਸਮੇਂ ਦੀਘਾ ਦੇ ਦੱਤਾਪੁਰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ।''

DIsha

This news is Content Editor DIsha