ਫਿਰ ਸੜਕ ''ਤੇ ਉਤਰੇ ਜੇ.ਐੱਨ.ਯੂ. ਵਿਦਿਆਰਥੀ, ਪੁਲਸ ਨੇ ਕੀਤਾ ਲਾਠੀਚਾਰਜ

12/09/2019 4:55:45 PM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਫੀਸ ਵਾਧੇ ਦਾ ਵਿਵਾਦ ਹੁਣ ਰਾਸ਼ਟਰਪਤੀ ਤੱਕ ਪਹੁੰਚ ਚੁਕਿਆ ਹੈ। ਜੇ.ਐੱਨ.ਯੂ. ਦੇ ਵਿਦਿਆਰਥੀ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਲਈ ਮਾਰਚ ਕੱਢ ਰਹੇ ਹਨ। ਇਸ ਮਾਰਚ 'ਚ ਸ਼ਾਮਲ ਵਿਦਿਆਰਥੀਆਂ 'ਤੇ ਪੁਲਸ ਨੇ ਲਾਠੀਚਾਰਜ ਵੀ ਕੀਤੀ। ਮਾਰਚ ਜੇ.ਐੱਨ.ਯੂ. ਤੋਂ ਸ਼ੁਰੂ ਹੋ ਚੁਕਿਆ ਹੈ। ਵਿਦਿਆਰਥੀ ਰਾਸ਼ਟਰਪਤੀ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਦੀ ਹੋਸਟਲ ਫੀਸ ਵਾਧੇ ਨੂੰ ਵਾਪਸ ਲਿਆ ਜਾਵੇ। ਵਿਦਿਆਰਥੀ ਰਾਸ਼ਟਰਪਤੀ ਭਵਨ ਜਾ ਕੇ ਰਾਮਨਾਥ ਕੋਵਿੰਦ ਨਾਲ ਮਿਲਣਾ ਚਾਹੁੰਦੇ ਹਨ।

ਇਸ ਪੈਦਲ ਮਾਰਚ ਨੂੰ ਜੀ.ਐੱਨ.ਯੂ. ਟੀਚਰਜ਼ ਐਸੋਸੀਏਸ਼ਨ ਨੇ ਵੀ ਸਾਥ ਦਿੱਤਾ ਹੈ। ਹੋਸਟਲ ਫੀਸ ਦੇ ਮਸਲੇ ਨੂੰ ਲੈ ਕੇ ਜੇ.ਐੱਨ.ਯੂ. ਹੁਣ ਕਾਫ਼ੀ ਮੁਸ਼ਕਲ ਦੌਰ 'ਚ ਹੈ, 12 ਦਸੰਬਰ ਤੋਂ ਸਟੂਡੈਂਟਸ ਦੇ ਸਮੈਸਟਰ ਐਗਜ਼ਾਮ ਹਨ। ਇਕ ਪਾਸੇ ਜੇ.ਐੱਨ.ਯੂ. ਸਟੂਡੈਂਟ ਯੂਨੀਅਨ ਐਲਾਨ ਕਰ ਚੁਕੀ ਹੈ ਕਿ ਜੇਕਰ ਫੀਸ ਨਹੀਂ ਘਟਾਈ ਗਈ ਤਾਂ ਉਹ ਪੜ੍ਹਾਈ ਤੋਂ ਬਾਅਦ ਹੁਣ ਪ੍ਰੀਖਿਆ ਦਾ ਵੀ ਬਾਈਕਾਟ ਕਰਨਗੇ। ਦੂਜੇ ਪਾਸੇ ਆਮ ਵਿਦਿਆਰਥੀ ਇਸ ਮਸਲੇ ਕਾਰਨ ਪਰੇਸ਼ਾਨ ਅਤੇ ਉਲਝੇ ਹੋਏ ਹਨ। ਉਨ੍ਹਾਂ ਨੂੰ ਜੇ.ਐੱਨ.ਯੂ. ਪ੍ਰਸ਼ਾਸਨ ਕਹਿ ਚੁਕਿਆ ਹੈ ਕਿ ਵਿਦਿਆਰਥੀ ਪ੍ਰਕਿਰਿਆ ਦੇ ਬਾਈਕਾਟ ਦੀ ਅਪੀਲ ਨੂੰ ਨਾ ਸੁਣਨ।ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰੀਖਿਆ ਦੀ ਤਾਰੀਕ ਨੂੰ ਅੱਗੇ ਨਹੀਂ ਕੀਤਾ ਜਾਵੇਗਾ ਅਤੇ ਜੋ ਪ੍ਰੀਖਿਆ ਨਹੀਂ ਦੇਵੇਗਾ, ਉਹ ਫੇਲ ਹੋ ਸਕਦਾ ਹੈ ਜਾਂ ਉਸ ਦਾ ਨਾਂ ਜੇ.ਐੱਨ.ਯੂ. ਤੋਂ ਕੱਟ ਸਕਦਾ ਹੈ। ਐੱਚ.ਆਰ.ਡੀ. ਮਿਨੀਟ੍ਰੀ ਨੇ ਇਹ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ, ਕਿਉਂਕਿ ਇਸ ਮਸਲੇ 'ਤੇ ਉਸ ਦੀ ਹਾਈ ਲੇਵਲ ਕਮੇਟੀ ਦੀ ਰਿਪੋਰਟ ਆਉਣ ਦੇ ਬਾਵਜੂਦ ਉਸ ਨੇ ਇਸ ਨੂੰ ਜਾਰੀ ਨਹੀਂ ਕੀਤਾ ਹੈ।

DIsha

This news is Content Editor DIsha