ਭਿਆਨਕ ਸੜਕ ਹਾਦਸੇ ''ਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

01/15/2024 2:15:06 PM

ਤੇਲੰਗਾਨਾ- ਤੇਲੰਗਾਨਾ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਆਟੋਰਿਕਸ਼ਾ ਤੋਂ ਯਾਤਰਾ ਕਰ ਰਹੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਮਹਿਬੂਬਾਬਾਦ ਹਲਕੇ ਦੇ ਕੰਬਾਲਾਪੱਲੀ ਪਿੰਡ 'ਚ ਆਟੋਰਿਕਸ਼ਾ ਦੂਜੀ ਦਿਸ਼ਾ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਹੋਰਨਾਂ ਨੇ ਮਹਿਬੂਬਾਬਾਦ ਕਸਬੇ ਦੇ ਸਰਕਾਰੀ ਖੇਤਰੀ ਹਸਪਤਾਲ 'ਚ ਦਮ ਤੋੜ ਦਿੱਤਾ।

ਮਹਿਬੂਬਾਬਾਦ ਟਾਊਨ ਪੁਲਸ ਸਟੇਸ਼ਨ ਦੇ ਇੰਸਪੈਕਟਰ ਏ. ਸੁਰੇਸ਼ ਮੁਤਾਬਕ ਪੀੜਤ ਮਹਿਬੂਬਾਬਾਦ ਜ਼ਿਲ੍ਹੇ ਦੇ ਗੁਡੂਰ ਹਲਕੇ ਦੇ ਚਿੱਤਰਾ ਯੇਲਾਪੁਰ ਪਿੰਡ ਦੇ ਵਸਨੀਕ ਸਨ। ਉਹ ਗੁੜੀਆ ਬਾਬੂ ਮੰਦਰ ਦੇ ਦਰਸ਼ਨਾਂ ਲਈ ਨਾਗਾਜੁਨ ਸਾਗਰ ਕੋਲ ਗੁੰਡਲਾ ਸਿੰਗਾਰਾਮ ਪਿੰਡ ਦੀ ਯਾਤਰਾ 'ਤੇ ਨਿਕਲੇ ਸਨ। ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਮਹਿਬੂਬਾਬਾਦ ਖੇਤਰੀ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮਹਿਬੂਬਾਬਾਦ ਪੁਲਸ ਨੇ ਇਸ ਹਾਦਸੇ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।

Tanu

This news is Content Editor Tanu