ਟਰੱਕ ਦੀ ਟੱਕਰ ਦੌਰਾਨ ਟਰਾਲੀ ਸਵਾਰ 2 ਨੌਜਵਾਨਾਂ ਦੀ ਮੌਤ

06/13/2019 6:26:10 PM

ਮਥੁਰਾ: ਉਤਰ ਪ੍ਰਦੇਸ਼ ਦੇ ਮਥੁਰਾ ਜਨਪਦ 'ਚ ਇਕ ਤੇਜ਼ ਰਫਤਾਰ ਤੇ ਬੇਕਾਬੂ ਟਰੱਕ ਵਲੋਂ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਟਰਾਲੀ 'ਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਨਗਲਾ ਭਵਾਨੀ ਨਿਵਾਸੀ ਰਾਹੁਲ ਤੇ ਅਮਿਤ ਗੋਹੇ ਦੀ ਖਾਦ ਲਿਆਉਣ ਲਈ ਵ੍ਰਿੰਦਾਵਨ ਜਾ ਰਹੇ ਸਨ। ਜਦ ਉਹ ਰਾਇਆ-ਮਥੁਰਾ ਰੋਡ 'ਤੇ ਸੂਰਜ ਪਿੰਡ ਦੇ ਰੇਲਵੇ ਫਾਟਕ ਨੇੜੇ ਪਹੁੰਚੇ ਤਾਂ ਇਹ ਹਾਦਸਾ ਹੋਇਆ। ਦੁਰਘਟਨਾ ਤੋਂ ਬਾਅਦ ਚਾਲਕ ਟਰੱਕ ਸਮੇਤ ਫਰਾਰ ਹੋ ਗਿਆ। ਘਟਨਾ 'ਚ ਰਾਹੁਲ ਤੇ ਅਮਿਤ ਦੀ ਟਰਾਲੀ ਹੇਠਾਂ ਦੱਬ ਕੇ ਮੌਤ ਹੋ ਗਈ ਤੇ ਉਨ੍ਹਾਂ ਨਾਲ ਗਏ 3 ਮਜ਼ਦੂਰ ਰਵੀ, ਦੇਵੇਂਦਰ ਤੇ ਲੁੱਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਤਿੰਨਾਂ ਦਾ ਇਲਾਜ ਕਰਾਵਾਇਆ ਜਾ ਰਿਹਾ ਹੈ। ਪੁਲਸ ਵਲੋਂ ਮੁਕੱਦਮਾ ਦਰਜ ਕਰ ਦੋਸ਼ੀ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।