ਪਾਕਿਸਤਾਨ ਨੂੰ ਮੋਹਰੇ ਦੀ ਤਰ੍ਹਾਂ ਇਸਤੇਮਾਲ ਕਰ ਰਿਹੈ ਚੀਨ : ਹਵਾਈ ਫ਼ੌਜ ਮੁਖੀ

12/29/2020 6:55:32 PM

ਨਵੀਂ ਦਿੱਲੀ- ਹਵਾਈ ਫ਼ੌਜ ਮੁਖੀ ਆਰ.ਕੇ.ਐੱਸ. ਭਦੌਰੀਆ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਚੀਨ ਦੀਆਂ ਨੀਤੀਆਂ 'ਚ ਪਾਕਿਸਤਾਨ ਇਕ ਮੋਹਰੇ ਦੀ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਨੀਤੀ 'ਚ ਪਾਕਿਸਤਾਨ ਤੇਜ਼ੀ ਨਾਲ ਮੋਹਰਾ ਬਣ ਗਿਆ ਹੈ। ਸੀ.ਪੀ.ਈ.ਸੀ. ਨਾਲ ਜੁੜੇ ਕਰਜ਼ ਦੀ ਤਰ੍ਹਾਂ ਆਉਣ ਵਾਲੇ ਸਮੇਂ 'ਚ ਉਸ ਦੀ ਫ਼ੌਜ ਨਿਰਭਰਤਾ ਚੀਨ 'ਤੇ ਹੋਰ ਜ਼ਿਆਦਾ ਵੱਧ ਜਾਵੇਗੀ। ਉੱਥੇ ਹੀ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੇ ਜਾਣ ਤੋਂ ਬਾਅਦ ਇਸ ਖੇਤਰ 'ਚ ਚੀਨ ਲਈ ਪਾਕਿਸਤਾਨ ਦੇ ਰਸਤੇ ਤੋਂ ਇਲਾਵਾ ਸਿੱਧੇ ਤੌਰ 'ਤੇ ਵੀ ਦਖ਼ਲ ਦੇਣ ਦਾ ਰਸਤਾ ਖੁੱਲ੍ਹ ਗਿਆ ਹੈ। ਇਸ ਸਾਰਿਆਂ ਰਾਹੀਂ ਚੀਨ ਆਪਣੇ ਪ੍ਰਭਾਵ ਨੂੰ ਵਧਾਉਣਾ ਚਾਅ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

ਭਦੌਰੀਆ ਨੇ ਕਿਹਾ ਕਿ ਚੀਨ ਨੇ ਆਪਣੀ ਫ਼ੌਜ ਭਾਰੀ ਗਿਣਤੀ 'ਚ ਐੱਲ.ਏ.ਸੀ. 'ਤੇ ਤਾਇਨਾਤ ਕੀਤੀ ਹੈ। ਉਨ੍ਹਾਂ ਕੋਲ ਰਡਾਰ, ਸਤਿਹ ਤੋਂ ਹਵਾ 'ਚ ਮਿਜ਼ਾਈਲ ਅਤੇ ਸਤਿਹ ਤੋਂ ਹਵਾ 'ਚ ਵਾਰ ਕਰਨ ਵਾਲੀ ਮਿਜ਼ਾਈਲ ਵੱਡੀ ਗਿਣਤੀ 'ਚ ਹੈ। ਉਨ੍ਹਾਂ ਦੀ ਤਾਇਨਾਤੀ ਮਜ਼ਬੂਤ ਰਹੀ ਹੈ ਤਾਂ ਅਸੀਂ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਲੋਬਲ ਮੋਰਚੇ 'ਤੇ ਭਾਰਤ ਅਤੇ ਚੀਨ ਦਰਮਿਆਨ ਸੰਘਰਸ਼ ਕਿਸੇ ਵੀ ਦ੍ਰਿਸ਼ਟੀਕੋਣ ਨਾਲ ਚੰਗਾ ਨਹੀਂ ਹੈ। ਭਦੌਰੀਆ ਨੇ ਚੀਨ ਦੇ ਤੌਰ-ਤਰੀਕਿਆਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਗਲੋਬਲ ਮੋਰਚੇ 'ਤੇ ਬੇਨਿਯਮੀਆਂ ਨੇ ਵੀ ਚੀਨ ਨੂੰ ਆਪਣੀ ਵੱਧਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ। ਭਦੌਰੀਆ ਨੇ ਇਹ ਵੀ ਕਿਹਾ ਕਿ ਏਅਰ ਸ਼ਕਤੀਆਂ ਟੈਕਨਾਲੋਜੀ 'ਚ ਬਦਲ ਰਹੀਆਂ ਹਨ, ਇਸ ਨੂੰ ਦੇਖਦੇ ਹੋਏ ਚੀਨ ਨੇ ਆਰ ਐਂਡ ਡੀ 'ਚ ਕਾਫ਼ੀ ਨਿਵੇਸ਼ ਕੀਤਾ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੇ ਰਿਸ਼ਤੇ ਇਸ ਸਾਲ ਕਾਫ਼ੀ ਤਣਾਅਪੂਰਨ ਰਹੇ ਹਨ। ਲੱਦਾਖ 'ਚ ਐੱਲ.ਏ.ਸੀ.'ਤੇ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਕਰੀਬ 8 ਮਹੀਨੇ ਤੋਂ ਆਹਮਣੇ-ਸਾਹਮਣੇ ਹਨ। ਭਾਰਤ ਅਤੇ ਚੀਨ ਦਰਮਿਆਨ ਫ਼ੌਜ ਵਾਰਤਾਵਾਂ ਦੇ ਕਈ ਦੌਰ ਵੀ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਬਹੁਤ ਘੱਟ ਨਹੀਂ ਕਰ ਸਕੇ ਹਨ।

ਇਹ ਵੀ ਪੜ੍ਹੋ : ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha