ਗਠਜੋੜ ਲਈ RJD ਤੇ JDU ਪਾਰਟੀਆਂ ਨਾਲ ਗੱਲਬਾਤ ਕਰਨਾ ਮਜਬੂਤੀ: ਅਸ਼ੋਕ ਗਹਿਲੋਤ

07/13/2018 4:15:19 PM

ਨਵੀਂ ਦਿੱਲੀ— 2019 ਦੀ ਸਿਆਸਤ ਨੂੰ ਲੈ ਕੇ ਸੱਤਾ ਦੇ ਗਲਿਆਰੇ 'ਚ ਉਥਲ-ਪੁਥਲ ਜਾਰੀ ਹੈ। ਇਸ ਵਿਚਕਾਰ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ 'ਚ ਗਠਜੋੜ ਲਈ ਆਰ. ਜੇ. ਡੀ. ਅਤੇ ਜਦ (ਯੂ) ਵਰਗੀਆਂ ਪਾਰਟੀਆਂ ਨਾਲ ਗੱਲਬਾਤ ਕਰਨਾ ਮਜਬੂਰੀ ਹੈ। ਇਸ ਨਾਲ ਹੀ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਤਾਂ ਕਿ ਉਹ ਆਪਣੇ ਦਮ 'ਤੇ ਚੋਣਾਂ ਲੜ ਅਤੇ ਜਿੱਤ ਸਕੇ। ਗਹਿਲੋਤ ਦੇ ਇਸ ਬਿਆਨ ਨੂੰ ਲੈ ਕੇ ਆਰ. ਜੇ. ਡੀ. ਨੇ ਕਿਹਾ ਕਿ ਉਹ ਆਪ ਕਾਂਗਰਸ ਦੀ ਖਰਾਬ ਹਾਲਤ ਨੂੰ ਲੈ ਕੇ ਚਿੰਤਾ 'ਚ ਹੈ।
ਜ਼ਿਕਰਯੋਗ ਹੈ ਕਿ ਸੰਗਠਨ ਅਤੇ ਸਿਖਲਾਈ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਗਹਿਲੋਤ ਨੇ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ 'ਚ ਇਹ ਟਿੱਪਣੀ ਕੀਤੀ। ਇਸ ਬੈਠਕ ਦੌਰਾਨ ਰਾਜ ਸਭਾ ਮੈਂਬਰ ਅਖਿਲੇਸ਼ ਸਿੰਘ ਸਮੇਤ ਪਾਰਟੀ ਦੇ ਕੁਝ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਿਹਾਰ 'ਚ ਪਾਰਟੀ ਸਨਮਾਨਿਤ ਤਰੀਕੇ ਨਾਲ ਸੀਟਾਂ ਦੀ ਵੰਡ ਕਰੇ ਅਤੇ ਉਹ ਲਾਲੂ ਪ੍ਰਸਾਦ ਦੀ ਆਰ. ਜੇ. ਡੀ. ਵੱਲੋਂ ਛੱਡੀਆਂ ਗਈਆਂ ਸੀਟਾਂ ਤੋਂ ਸੰਤੁਸ਼ਟ ਨਹੀਂ ਹੈ।
ਇਸ 'ਤੇ ਗਹਿਲੋਤ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਿਨ੍ਹਾਂ ਹਾਲਾਤਾ 'ਚ ਗਠਜੋੜ ਕੀਤਾ ਗਿਆ। ਐੱਨ. ਜੇ. ਡੀ. ਅਤੇ ਜਦ (ਯੂ) ਵਰਗੀਆਂ ਪਾਰਟੀਆਂ ਨਾਲ ਗੱਲਬਾਤ ਕਰਨਾ ਸਾਡੀ ਮਜਬੂਰੀ ਬਣ ਗਈ ਹੈ। ਸਾਡੇ ਬਿਹਾਰ 'ਚ ਕਈ ਸੀਨੀਅਰ ਨੇਤਾ ਹਨ। ਅਸੀਂ ਝਗੜੇ 'ਚ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ, ਸਗੋਂ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਲਈ ਆਪਣੇ ਦਮ 'ਤੇ ਚੋਣਾਂ ਲੜ ਕੇ ਸਰਕਾਰ ਬਣਾਉਣਾ ਸੰਭਵ ਹੋ ਸਕੇ। 
ਦੱਸ ਦੇਈਏ ਕਿ ਗਹਿਲੋਤ ਦੇ ਬਿਆਨ 'ਤੇ ਐੱਨ. ਜੇ. ਡੀ. ਦੇ ਰਾਸ਼ਟਰੀ ਉਪ ਪ੍ਰਧਾਨ ਸ਼ਿਵਾਨੰਦ ਤਿਵਾਰੀ ਨੇ ਕਿਹਾ ਕਿ ਸਿਰਫ ਬਿਹਾਰ ਦੇ ਹੀ ਕਿਉਂ ਹੋਰ ਕਈ ਸੂਬਿਆਂ 'ਚ ਵੀ ਕਾਂਗਰਸ ਦੇ ਹਾਲਾਤ ਕੁਝ ਅਜਿਹੇ ਹੀ ਹਨ। ਮੱਧ ਪ੍ਰਦੇਸ਼ 'ਚ ਉਹ ਮਾਇਆਵਤੀ ਨਾਲ ਗਠਜੋੜ ਕਰਨ ਨੂੰ ਉਤਸੁਕਤ ਹਨ। ਲੋਕ ਸਭਾ 'ਚ ਉਸ ਕੋਲ ਇੰਨੀ ਗਿਣਤੀ ਵੀ ਨਹੀਂ ਹੈ ਕਿ ਉਸ ਨੂੰ ਮੁੱਖ ਵਿਰੋਧੀ ਧਿਰ ਦਾ ਦਰਜਾ ਮਿਲ ਸਕੇ।