ਚਿੰਤਾਜਨਕ : ਦੇਸ਼ ''ਚ ਸੁੱਕ ਰਹੀਆਂ ਨਦੀਆਂ, 13 ''ਚ ਨਹੀਂ ਬਚਿਆ ਪਾਣੀ

04/03/2024 12:26:42 PM

ਨਵੀਂ ਦਿੱਲੀ- ਭਾਰਤ ਦੀਆਂ ਨਦੀਆਂ ਲਗਾਤਾਰ ਸੁੱਕ ਰਹੀਆਂ ਹਨ। ਮਹਾਨਦੀ ਅਤੇ ਪੇਨਾਰ ਵਿਚਾਲੇ ਪੂਰਬ ਵੱਲ ਵਗਣ ਵਾਲੀਆਂ 13 ਨਦੀਆਂ 'ਚ ਇਸ ਸਮੇਂ ਪਾਣੀ ਨਹੀਂ ਹੈ। ਇਸ 'ਚ ਰੂਸ਼ੀਕੁਲਯਾ, ਬਾਹੁਦਾ, ਵੰਸ਼ਧਾਰਾ, ਨਾਗਾਵਲੀ, ਸਾਰਦਾ, ਵਰਾਹ, ਤਾਂਡਵ, ਏਲੁਰੂ, ਗੁੰਡਲਕੰਮਾ, ਤੰਮਿਲੇਰੂ, ਮੁਸੀ, ਪਲੇਰੂ ਅਤੇ ਮੁਨੇਰੂ ਸ਼ਾਮਲ ਹਨ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਵਲੋਂ ਜਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਓਡੀਸ਼ਾ ਸੂਬਿਆਂ ਦੇ 86,643 ਵਰਗ ਕਿਲੋਮੀਟਰ ਖੇਤਰ ਤੋਂ ਵਗਦੀਆਂ ਹੋਈਆਂ ਨਦੀਆਂ ਸਿੱਧੇ ਬੰਗਾਲ ਦੀ ਖਾੜੀ 'ਚ ਡਿੱਗਦੀਆਂ ਹਨ। ਇਸ ਬੇਸਿਨ 'ਚ ਖੇਤੀਬਾੜੀ ਜ਼ਮੀਨ ਕੁੱਲ ਖੇਤਰ ਫ਼ਲ ਦਾ ਲਗਭਗ 60 ਫ਼ੀਸਦੀ ਹੈ। ਮਾਹਿਰਾਂ ਅਨੁਸਾਰ, ਗਰਮੀ ਦੇ ਸਿਖ਼ਰ ਤੋਂ ਪਹਿਲੇ ਹੀ ਇਹ ਸਥਿਤੀ ਚਿੰਤਾਜਨਕ ਹੈ। ਸੰਯੁਕਤ ਬੇਸਿਨ 'ਚ ਮਹੱਤਵਪੂਰਨ ਸ਼ਹਿਰ ਵਿਸ਼ਾਖਾਪਟਨਮ, ਵਿਜੇਨਗਰਮ, ਪੂਰਬੀ ਗੋਦਾਵਰੀ, ਪੱਛਮੀ ਗੋਦਾਵਰੀ, ਸ਼੍ਰੀਕਾਕੁਲਮ ਅਤੇ ਕਾਕੀਨਾਡਾ ਸ਼ਾਮਲ ਹਨ।

ਦੇਸ਼ ਦੇ 150 ਪ੍ਰਮੁੱਖ ਤਾਲਾਬਾਂ 'ਚ ਜਲ ਸਟੋਰ ਸਮਰੱਥਾ 36 ਫ਼ੀਸਦੀ ਤੱਕ ਡਿੱਗ ਚੁੱਕੀ ਹੈ। 6 ਤਾਲਾਬਾਂ 'ਚ ਕੋਈ ਜਲ ਸਟੋਰ ਦਰਜ ਨਹੀਂ ਕੀਤਾ ਗਿਆ ਹੈ। ਉੱਥੇ ਹੀ 86 ਤਾਲਾਬ ਅਜਿਹੇ ਹਨ, ਜਿਨ੍ਹਾਂ 'ਚ ਭੰਡਾਰਨ ਜਾਂ ਤਾਂ 40 ਫ਼ੀਸਦੀ ਜਾਂ ਉਸ ਤੋਂ ਘੱਟ ਹੈ। ਸੀ.ਡਬਲਿਊ.ਸੀ. ਅਨੁਸਾਰ, ਇਨ੍ਹਾਂ 'ਚੋਂ ਜ਼ਿਆਦਾਤਰ ਦੱਖਣੀ ਸੂਬਿਆਂ, ਮਹਾਰਾਸ਼ਟਰ ਅਤੇ ਗੁਜਰਾਤ 'ਚ ਹਨ। 11 ਸੂਬਿਆਂ ਦੇ ਲਗਭਗ 2,86,000 ਪਿੰਡ ਗੰਗਾ ਬੇਸਿਨ 'ਤੇ ਸਥਿਤ ਹਨ, ਜਿੱਥੇ ਪਾਣੀ ਦੀ ਉਪਲੱਬਧਤਾ ਹੌਲੀ-ਹੌਲੀ ਘੱਟ ਰਹੀ ਹੈ। ਮਾਹਿਰਾਂ ਅਨੁਸਾਰ, ਇਹ ਚਿੰਤਾ ਦੀ ਗੱਲ ਹੈ, ਕਿਉਂਕਿ ਇੱਥੇ ਖੇਤੀਬਾੜੀ ਜ਼ਮੀਨ ਕੁੱਲ ਬੇਸਿਨ ਖੇਤਰ ਦਾ 65.57 ਫ਼ੀਸਦੀ ਹੈ। ਨਰਮਦਾ, ਤਾਪੀ, ਗੋਦਾਵਰੀ, ਮਹਾਨਦੀ ਅਤੇ ਸਾਬਰਮਤੀ ਨਦੀ ਘਾਟੀਆਂ 'ਚ ਉਨ੍ਹਾਂ ਦੀ ਸਮਰੱਥਾ ਦੇ ਅਨੁਸਾਰ 46.2 ਫ਼ੀਸਦੀ, 56, 34.76, 49.53 ਅਤੇ 39.54 ਫ਼ੀਸਦੀ ਭੰਡਾਰਨ ਰਿਕਾਰਡ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha