ਵਧਦੇ ਤਾਪਮਾਨ ਕਾਰਨ ਦੇਸ਼ 'ਚ ਵਧ ਰਹੀ AC ਦੀ ਮੰਗ, ਪਾਵਰ ਗਰਿੱਡ 'ਤੇ ਪੈ ਰਿਹੈ ਬੋਝ

04/13/2022 10:23:36 PM

ਨਵੀਂ ਦਿੱਲੀ-ਭਾਰਤ 'ਚ ਇਸ ਸਮੇਂ ਗਰਮੀ ਦਾ ਮੌਸਮ ਹੈ ਅਤੇ ਜ਼ਿਆਦਾਤਰ ਥਾਵਾਂ 'ਤੇ ਦਿਨ ਦਾ ਤਾਪਮਾਨ 45-47 ਡਿਗਰੀ ਦੇ ਕਰੀਬ ਪਹੁੰਚ ਚੁੱਕਾ ਹੈ। ਲਗਭਗ ਹਰ ਘਰ 'ਚ ਏ.ਸੀ. ਦੀ ਵਰਤੋਂ ਹੋ ਰਹੀ ਹੈ। ਗਰਮੀ ਤੋਂ ਬਚਣ ਲਈ ਲੋਕ ਏਅਰ ਕੰਡੀਸ਼ਨਰ ਦਾ ਸਹਾਰਾ ਲੈ ਰਹੇ ਹਨ। ਭਾਰਤ ਦਾ ਪਾਵਰ ਗਰਿੱਡ ਤਾਪਮਾਨ ਵਧਣ ਨਾਲ ਖਾਸ ਕਰਕੇ ਏਅਰ ਕੰਡੀਸ਼ਨਰਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ ਨੂੰ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ

ਗਰਿੱਡ ਨੇ 7 ਜੁਲਾਈ, 2021 ਨੂੰ 200.6 ਗੀਗਾਵਾਟ ਦੀ ਰਿਕਾਰਡ ਮੰਗ ਨੂੰ ਪੂਰਾ ਕੀਤਾ ਪਰ ਮਾਰਚ ਦੇ ਅੱਧ ਤੋਂ ਮੰਗ  ਰਿਕਾਰਡ ਪੱਧਰ 'ਤੇ ਪਹੁੰਚ ਰਹੀ ਹੈ, ਜਿਸ ਨਾਲ ਸਿਸਟਮ ਡਗਮਗਾ ਗਿਆ ਹੈ। ਪੰਜਾਬ 'ਚ ਝੋਨੇ ਦਾ ਸੀਜ਼ਨ ਆਉਣ 'ਤੇ ਹੀ ਬਿਜਲੀ ਦੀ ਡਿਮਾਂਡ ਵਧ ਜਾਂਦੀ ਹੈ ਅਤੇ ਆਮ ਤੌਰ 'ਤੇ ਮਾਰਚ ਤੋਂ ਲੈ ਕੇ ਜੁਲਾਈ-ਅਗਸਤ 'ਚ ਬਿਜਲੀ ਦੀ ਡਿਮਾਂਡ ਵਧ ਰਹਿੰਦੀ ਹੈ। ਇਸ ਵਾਰ ਮਾਰਚ ਤੋਂ ਹੀ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਬਿਜਲੀ ਦੀ ਖਪਤ ਵਧ ਗਈ ਹੈ। ਇਸ ਦੇ ਨਾਲ ਹੀ ਬਿਜਲੀ ਦੀ ਜ਼ਿਆਦਾ ਖਪਤ ਕਾਰਨ ਪੰਜਾਬ 'ਚ ਵੀ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ : ਮੰਡੀਆਂ ’ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਘੁਮਾਣ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar