ਕਵਿਤਾਵਾਂ ਰਾਹੀਂ ਜਾਣਨਗੇ ਬੱਚੇ, ਕੀ ਹੁੰਦੈ ''ਗੁੱਡ ਅਤੇ ਬੈਡ ਟੱਚ''

02/13/2018 3:42:53 AM

ਕੋਲਕਾਤਾ—  ਪੱਛਮ ਬੰਗਾਲ ਸਰਕਾਰ ਦੇ ਇਕ ਬਾਲ ਅਧਿਕਾਰ ਸੰਗਠਨ ਨੇ ਬੰਗਲਾ ਭਾਸ਼ਾ ਵਿਚ ਕਵਿਤਾਵਾਂ ਦੀ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਤਾਂ ਕਿ ਬੱਚਿਆਂ ਵਿਚ 'ਗੁੱਡ ਅਤੇ ਬੈਡ ਟੱਚ' ਨੂੰ ਲੈ ਕੇ ਜਾਗਰੂਕਤਾ ਫੈਲਾਈ ਜਾ ਸਕੇ। ਕੌਮਾਂਤਰੀ ਕੋਲਕਾਤਾ ਪੁਸਤਕ ਮੇਲਾ ਵਿਚ ਪੱਛਮ ਬੰਗਾਲ ਸੂਬਾ ਬਾਲ ਅਧਿਕਾਰ ਰੱਖ-ਰਖਾਅ ਕਮਿਸ਼ਨ ਦੇ ਸਟਾਲ 'ਤੇ ਆਉਣ ਵਾਲੇ ਹਰ ਬੱਚੇ ਨੂੰ ਇਹ ਕਿਤਾਬ ਮੁਫਤ 'ਚ ਦਿੱਤੀ ਜਾ ਰਹੀ ਹੈ। 
ਬੰਗਾਲੀ ਕਵਿਤਾਵਾਂ ਵਾਲੀ ਇਸ ਕਿਤਾਬ ਦਾ ਨਾਂ ਹੈ 'ਚੇਂਚੀਏ ਪਾੜਾ ਮਾਤ ਕਰੋ'। ਸਿਰਲੇਖ ਦਾ ਅਰਥ ਹੈ 'ਆਵਾਜ਼ ਬੁਲੰਦ ਕਰੋ ਅਤੇ ਚੀਕੋ। 
ਕਮਿਸ਼ਨ ਦੀ ਪ੍ਰਧਾਨ ਅਨਨਿਆ ਚੈਟਰਜੀ ਚੱਕਰਵਰਤੀ ਦਾ ਕਹਿਣਾ ਹੈ ਕਿ ਸਾਨੂੰ ਲੱਗਿਆ ਕਿ ਅਜਿਹੀਆਂ ਕਵਿਤਾਵਾਂ ਦੀ ਵਰਤੋਂ ਘਰਾਂ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਸੈਕਸ ਸ਼ੋਸ਼ਣ ਪ੍ਰਤੀ ਸਾਵਧਾਨ ਕਰਨ ਲਈ ਕੀਤੀ ਜਾ ਸਕਦੀ ਹੈ। ਕਿਤਾਬ ਦੀ ਇਕ ਕਵਿਤਾ ਦਾ ਭਾਵ ਅਰਥ ਕੁਝ ਇਸ ਪ੍ਰਕਾਰ ਹੈ। ਜੇ ਕੋਈ ਗਲਤ ਤਰੀਕੇ ਨਾਲ ਛੂੰਹਦਾ ਹੈ, ਗਲਤ ਤਰੀਕੇ ਨਾਲ ਗਲੇ ਲਾਉਂਦਾ ਹੈ, ਉਸ ਨੂੰ ਕਦੀ ਨਾ ਲੁਕਾਓ, ਕਿਉਂਕਿ ਇਹ ਗਲਤ ਗੱਲ ਹੈ। ਆਪਣੇ ਮਾਤਾ-ਪਿਤਾ ਅਤੇ ਵੱਡੀ ਭੈਣ ਨੂੰ ਸਭ ਕੁਝ ਦੱਸੋ।