ਰੇਵਾੜੀ ਗੈਂਗਰੇਪ : SIT ਨੇ ਕਾਬੂ ਕੀਤਾ ਮੁੱਖ ਦੋਸ਼ੀ, 2 ਸਹਿਯੋਗੀ ਵੀ ਗ੍ਰਿਫਤਾਰ

09/17/2018 1:24:10 AM

ਨਵੀਂ ਦਿੱਲੀ— ਹਰਿਆਣਾ ਦੇ ਰੇਵਾੜੀ 'ਚ ਰਾਸ਼ਟਰਪਤੀ ਪੁਰਸਕਾਰ ਸਨਮਾਨਿਤ ਵਿਦਿਆਰਥੀ ਤੋਂ ਗੈਂਗਰੇਪ ਮਾਮਲੇ 'ਚ ਪੁਲਸ ਨੇ ਤਿੰਨ ਮੁੱਖ ਦੋਸ਼ੀਆਂ 'ਚੋਂ ਇਕ ਦੋਸ਼ੀ ਨਿਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ.ਆਈ.ਟੀ. ਚੀਫ ਨਾਜਨੀਨ ਭਸੀਨ ਨੇ ਪ੍ਰੈੱਸ ਕਾਨਫਰੰਸ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਐੱਸ.ਆਈ.ਟੀ. ਨੇ 30 ਘੰਟੇ ਦੇ ਅੰਦਰ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਹੁਣ ਤਿੰਨ 'ਚੋਂ ਇਕ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ 'ਚ ਪਹਿਲਾਂ ਦੋ ਦੋਸ਼ੀਆਂ ਦੀਨਦਿਆਲ ਅਤੇ ਡਾਕਟਰ ਸੰਜੀਵ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਦੋ ਮੁੱਖ ਦੋਸ਼ੀ ਹੁਣ ਵੀ ਫਰਾਰ ਹਨ। ਐੱਸ.ਪੀ. ਨਾਜਨੀਨ ਭਸੀਨ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਦੀਨਦਿਆਲ ਉਸ ਟਿਊਬਵੈਲ ਦਾ ਮਾਲਕ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਡਾਕਟਰ ਸੰਜੀਵ ਪੀੜਤਾਂ ਨੂੰ ਪ੍ਰਾਥਮਿਕ ਉਪਚਾਰ ਦੇਣ ਪਹੁੰਚੇ ਸਨ।

https://twitter.com/ANI/status/1041395479312035841
ਮਾਮਲੇ 'ਚ ਕਾਰਵਾਈ ਕਰਦੇ ਹੋਏ ਖੱਟਰ ਸਰਕਾਰ ਨੇ ਰੇਵਾੜੀ ਦੇ ਐੱਸ.ਪੀ. ਦਾ ਟ੍ਰਾਂਸਫਰ ਕਰ ਦਿੱਤਾ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਸੁਰੱਖਿਆ 'ਚ ਤਾਇਨਾਤ ਰਾਹੁਲ ਸ਼ਰਮਾ ਨੂੰ ਰੇਵਾੜੀ ਦੀ ਜਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸੰਬੰਧ 'ਚ ਡੀ.ਜੀ.ਪੀ. ਬੀ.ਐੱਸ. ਸੰਧੂ ਤੋਂ ਚੰਡੀਗੜ੍ਹ 'ਚ ਵੀ ਮੁਲਾਕਾਤ ਕੀਤੀ। ਸੀ.ਐੱਸ. ਆਪਣੇ ਪਠਾਨਕੋਟ ਅਤੇ ਜਲੰਧਰ ਰੱਦ ਕਰ ਚੰਡੀਗੜ੍ਹ ਵਾਪਸ ਸਨ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ।