ਗਣਤੰਤਰ ਦਿਵਸ ਪਰੇਡ ’ਚ ਅੱਜ ਪਹਿਲੀ ਵਾਰ ਗਰਜੇਗਾ ‘ਰਾਫ਼ੇਲ’, ਆਸਮਾਨ ’ਚ ਵਿਖਾਏਗਾ ਕਲਾਬਾਜ਼ੀਆਂ

01/26/2021 10:41:23 AM

ਨਵੀਂ ਦਿੱਲੀ– ਭਾਰਤੀ ਹਵਾਈ ਫੌਜ ’ਚ ਹਾਲ ਹੀ ’ਚ ਸ਼ਾਮਲ ਹੋਇਆ ਰਾਫ਼ੇਲ ਲੜਾਕੂ ਜਹਾਜ਼ ਅੱਜ ਪਹਿਲੀ ਵਾਰ ਭਾਰਤ ਦੀ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਵੇਗਾ ਅਤੇ ਫਲਾਈਪਾਸਟ ਦੀ ਸਮਾਪਤੀ ਇਸ ਜਹਾਜ਼ ਦੇ ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਉਡਾਣ ਭਰਨ ਨਾਲ ਹੋਵੇਗੀ। ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਜਹਾਜ਼ ਘੱਟ ਉਚਾਈ ’ਤੇ ਉਡਾਣ ਭਰਦਾ ਹੈ, ਸਿੱਧਾ ਉੱਪਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਸਮਾਨ ’ਚ ਕਲਾਬਾਜ਼ੀਆਂ ਖਾਂਦੇ ਹੋਏ ਇਕ ਉਚਾਈ ’ਤੇ ਸਥਿਰ ਹੋ ਜਾਂਦਾ ਹੈ। ਹਫਾਈ ਫੌਜ ਦੇ ਬੁਲਾਰੇ ਵਿੰਗ ਕਮਾਂਡਰ ਇੰਦਰਨੀਲ ਨੰਦੀ ਨੇ ਦੱਸਿਆ ਕਿ ਫਲਾਈਪਾਸਟ ਦੀ ਸਮਾਪਤੀ ਇਕ ਰਾਫ਼ੇਲ ਜਹਾਜ਼ ਦੇ ‘ਵਟੀਕਲ ਫਾਰਮੇਸ਼ਨ’ ਨਾਲ ਹੋਵੇਗੀ। ਭਾਰਤੀ ਫੌਜ ਦੀਆਂ ਹਵਾਈ ਸ਼ਕਤੀ ਸਰਮਥਾਵਾਂ ’ਚ ਉਦੋਂ ਵਾਧਾ ਹੋਇਆ ਸੀ ਜਦੋਂ ਬੀਤੇ ਸਾਲ 10 ਸਤੰਬਰ ਨੂੰ ਫਰਾਂਸ ਦੇ 5 ਰਾਫ਼ੇਲ ਲੜਾਕੂ ਜਹਾਜ਼ ਭਾਰਤੀ ਹਫਾਈ ਫੌਜ ’ਚ ਸ਼ਾਮਲ ਕੀਤੇ ਗਏ ਸਨ। ਨੰਦੀ ਨੇ ਦੱਸਿਆ ਕਿ 26 ਜਨਵਰੀ ਨੂੰ ਫਲਾਈਪਾਸਟ ’ਚ ਹਵਾਈ ਫੌਜ ਦੇ ਕੁੱਲ 38 ਹਜ਼ਾਰ ਅਤੇ ਭਾਰਤੀ ਥਲ ਸੈਨਾ ਦੇ ਚਾਰ ਜਹਾਜ਼ ਸ਼ਾਮਲ ਹੋਣਗੇ। 

ਬੁਲਾਰੇ ਨੇ ਕਿਹਾ ਕਿ ਫਲਾਈਪਾਸਟ ਰਿਵਾਇਤੀ ਤੌਰ ’ਤੇ ਦੋ ਭਾਗਾਂ ’ਚ ਵੰਡਿਆ ਜਾਵੇਗਾ- ਪਹਿਲਾ ਭਾਗ ਪਰੇਡ ਦੇ ਨਾਲ ਸਵੇਰੇ 10.04 ਵਜੇ ਤੋਂ ਲੈ ਕੇ 10.20 ਵਜੇ ਤਕ ਅਤੇ ਦੂਜਾ ਭਾਗ ਪਰੇਡ ਤੋਂ ਬਾਅਦ ਦੁਪਹਿਰ 11.20 ਵਜੇ ਤੋਂ 11.45 ਵਜੇ ਤਕ ਹੋਵੇਗਾ। ਨੰਦੀ ਨੇ ਕਿਹਾ ਕਿ ਪਹਿਲੇ ਭਾਗ ’ਚ ਤਿੰਨ ਫਾਰਮੇਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾ ‘ਨਿਸ਼ਾਨ’ ਫਾਰਮੇਸ਼ਨ ਹੋਵੇਗਾ ਜਿਸ ਵਿਚ ਚਾਰ Mi17V5 ਸ਼ਾਮਲ ਹੋਣਗੇ, ਜੋ ਰਾਸ਼ਟਰੀ ਝੰਡੇ ਅਤੇ ਫੌਜ ਦੇ ਤਿੰਨਾਂ ਅੰਗਾਂ ਦੇ ਝੰਡੇ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਆਰਮੀ ਏਵੀਏਸ਼ਨ ਕੋਰ ਦੇ ਚਾਰ ਹੈਲੀਕਾਪਟਰ ‘ਧਰੁਵ’ ਫਾਰਮੇਸ਼ਨ ਬਣਾਉਣਗੇ। ਉਨ੍ਹਾਂ ਕਿਹਾ ਕਿ ਅੰਤਿਮ ਫਾਰਮੇਸ਼ਨ ‘ਰੁਦਰ’ ਹੋਵੇਗਾ ਜੋ 1971 ਦੀ ਲੜਾਈ ’ਚ ਦੇਸ਼ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਦਾ ਜਸ਼ਨ ਮਾਏਗਾ। ਉਨ੍ਹਾਂ ਕਿਹਾ ਕਿ ਇਸ ਵਿਚ ਇਕ ਡਕੋਟਾ ਜਹਾਜ਼ ਅਤੇ ਦੋ Mi17V5 ਹੈਲੀਕਾਪਟਰ ਸ਼ਾਮਲ ਹੋਣਗੇ। ਪਿਛਲੇ ਸਾਲ 16 ਦਸੰਬਰ ਨੂੰ ਭਾਰਤ ਨੇ 1971 ਦੀ ਲੜਾਈ ’ਚ ਪਾਕਿਸਤਾਨ ’ਤੇ ਆਪਣੀ ਜਿੱਤ ਦਾ ਜਨਸ਼ਨ ਮਨਾਉਣ ਲਈ ਸਾਲ ਭਾਰ ਦੇ ਜਸ਼ਨ ਦੀ ਸ਼ੁਰੂਆਤ ਕੀਤੀ ਸੀ। ਉਸ ਜੰਗ ਤੋਂ ਬਾਅਦ ਬੰਗਲਾਦੇਸ਼ ਦਾ ਨਿਰਮਾਣ ਹੋਇਆ ਸੀ। 

ਨੰਦੀ ਨੇ ਕਿਹਾ ਕਿ ਫਲਾਈਪਾਸਟ ਦੇ ਦੂਜੇ ਭਾਗ ’ਚ 9 ਫਾਰਮੇਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 9 ਫਾਸਮੇਸ਼ਨਾਂ ’ਚ ‘ਸੁਦਰਸ਼ਨ’, ‘ਰੱਖਿਅਕ, ‘ਭੀਮ’, ‘ਗਰੁਡ’, ‘ਇਕਲਵਿਅ’, ‘ਤ੍ਰਿਨੇਤਰ’, ‘ਵਿਜੇ’ ਅਤੇ ‘ਬ੍ਰਹਮਾਸਤਰ’ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਫਲਾਈਪਾਸਟ ਦੇ ਦੂਜੇ ਭਾਗ ’ਚ ਇਕ ਰਾਫ਼ੇਲ ਜਹਾਜ਼ ਦੋ ਜਗੁਆਰ ਅਤੇ ਮਿਗ-29 ਜਹਾਜ਼ਾਂ ਨਾਲ ‘ਇਕਲਵਿਅ’ ਫਾਰਮੇਸ਼ਨ ਬਣਾਏਗਾ। ਵਿੰਗ ਕਮਾਡਰ ਤੇਜ ਪ੍ਰਤਾਪ ਪਾਂਡੇ ਨੇ ਕਿਹਾ ਕਿ ਹਲਕਾ ਲੜਾਕੂ ਜਹਾਜ਼ (ਐੱਲ.ਸੀ.ਏ.) ਤੇਜਸ ਅਤੇ ਸਵਦੇਸ਼ੀ ਤੌਰ ’ਤੇ ਵਿਕਸਿਤ ਐਂਟੀ ਟੈਂਕ ਗਾਈਡਿਡ ਮਿਸਾਈਲ ਧਰੁਵਸਤਰ ਦੇ ਮਾਡਲ ਭਾਰਤੀ ਹਵਾਈ ਫੌਜ ਦੇ ਗਣਤੰਤਰ ਦਿਵਸ ਪਰੇਡ ਝਾਂਕੀ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਝਾਂਕੀ ਹਲਕੇ ਲੜਾਕੂ ਜਹਾਜ਼ ਤੇਜਸ, ਹਲਕੇ ਲੜਾਕੂ ਹੈਲੀਕਾਪਟਰ (ਐੱਲ.ਸੀ.ਐੱਚ.), ਸੁਖੋਈ-30 ਐੱਮ.ਕੇ.ਆਈ. ਅਤੇ ਰੋਹਿਣੀ ਰਡਾਰ ਦੇ ਮਾਡਲ ਨੂੰ ਪ੍ਰਦਰਸ਼ਿਤ ਕਰਨਗੇ। 

ਪਾਂਡੇ ਨੇ ਕਿਹਾ ਕਿ ਅਗਲੀ ਪੀੜ੍ਹੀ ਦੀ ਵਿਕਸਿਤ ਐਂਟੀ-ਰੇਡੀਏਸ਼ਨ ਮਿਜ਼ਾਇਲ ਰੁਦਰਮ ਅਤੇ ਐਂਟੀ-ਟੈਂਕ ਗਾਈਡੇਡ ਮਿਜ਼ਾਇਲ ਧਰੁਵਸਤਰ ਐੱਲ.ਸੀ.ਏ. ਅਤੇ ਐੱਲ.ਸੀ.ਐੱਚ. ’ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਖੋਈ-30 ਐੱਮ.ਕੇ.ਆਈ. ’ਤੇ ਸਵਦੇਸ਼ੀ ਵਿਕਸਿਤ ਅਸਤਰ ਅਤੇ ਬ੍ਰਹਮੋਸ ਮਿਜ਼ਾਇਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵਦੇਸ਼ ਵਿਕਸਿਤ ਆਕਾਸ਼ ਮਿਜ਼ਾਇਲ ਨੂੰ ਰੋਹਿਣੀ ਰਡਾਰ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਵਿੰਗ ਕਮਾਂਡਰ ਵਾਸੁਦੇਵ ਆਹੂਜਾ ਨੇ ਕਿਹਾ ਕਿ ਪਰੇਡ ’ਚ ਹਵਾਈ ਫੌਜ ਦੀ ਮਾਰਚਿੰਗ ਟੁਕੜੀ ’ਚ ਚਾਰ ਅਧਿਕਾਰੀ ਅਤੇ 96 ਸੈਨਿਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮਾਰਚਿੰਗ ਟੁਕੜੀ ਦੀ ਅਗਵਾਈ ਫਲਾਈਟ ਲੈਫਟਿਨੈਂਟ ਤਨਿਕ ਸ਼ਰਮਾ ਕਰਨਗੇ। 

Rakesh

This news is Content Editor Rakesh