ਰਾਜਪਥ ''ਤੇ ਦੁਨੀਆ ਨੇ ਦੇਖਿਆ ਦੇਸ਼ ਦੀ ਫੌਜ ਸ਼ਕਤੀ ਦਾ ਨਜ਼ਾਰਾ

01/26/2020 4:25:31 PM

ਨਵੀਂ ਦਿੱਲੀ— ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਐਤਵਾਰ ਨੂੰ ਰਾਜਧਾਨੀ ਦੇ ਰਾਜਪਥ 'ਤੇ ਪਰੇਡ  ਦਾ ਆਯੋਜਨ ਕੀਤਾ ਗਿਆ, ਜਿਸ 'ਚ ਦੇਸ਼ ਦੀ ਫੌਜ ਸ਼ਕਤੀ, ਸਭਿਆਚਾਰਕ ਵਿਰਾਸਤ ਅਤੇ ਤਰੱਕੀ ਦੇ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲੇ। ਇਸ ਵਾਰ ਦੀ ਪਰੇਡ 'ਚ ਹਾਲ ਹੀ 'ਚ ਹਵਾਈ ਫੌਜ 'ਚ ਸ਼ਾਮਲ ਕੀਤੇ ਗਏ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਤੋਂ ਇਲਾਵਾ ਟੈਂਕ ਟੀ-90 ਭੀਸ਼ਮ, ਬਾਲਵੇ ਮਸ਼ੀਨ ਪੀਕੇਟ (ਬੀਐੱਮਪੀ-ਦੂਜਾ), ਕੇ 9 ਵਰਜ-ਟੀ, ਧਨੁਸ਼ ਗਨ ਸਿਸਟਮ ਅਤੇ ਆਕਾਸ਼ ਹਥਿਆਰ ਪ੍ਰਣਾਲੀ ਨੇ ਦੇਸ਼ ਦੀ ਫੌਜ ਤਾਕਤ ਦਾ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਯਾਨੀ ਐਤਵਾਰ ਨੂੰ ਰਾਜਪਥ 'ਤੇ ਤਿਰੰਗਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਫੌਜ ਨੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਇੰਡੀਆ ਗੇਟ ਸਥਿਤ ਰਾਸ਼ਟਰੀ ਯੁੱਧ ਸਮਾਰਕ 'ਤੇ ਜਾ ਕੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਤਿਆਗ ਦੇਣ ਵਾਲੇ ਸ਼ਹੀਦ ਜਵਾਨਾਂ ਨੂੰ ਪੁਸ਼ਪ ਚੱਕਰ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਇਸ ਵਾਰ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਰਹੇ। ਇਸ ਵਾਰ ਦੀ ਪਰੇਡ ਦੀ ਅਗਵਾਈ ਦਿੱਲੀ ਖੇਤਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਅਸਿਤ ਮਿਸਤਰੀ ਨੇ ਕੀਤਾ। 

ਪਰੇਡ 'ਚ ਪਹਿਲੀ ਵਾਰ ਫੌਜ ਦੇ ਹਵਾਈ ਰੱਖਿਆ ਦਸਤੇ, ਅਤੁਲਯ ਰਾਡਾਰ, ਪੈਰਾਸ਼ੂਟ ਦਸਤਾ, ਧਨੁਸ਼ 45 ਕੈਲਿਬਰ ਆਟਿਲਰਰੀ ਗਨ, ਕੇ9, ਵਰਜ ਟੀ ਮੁੱਖ ਰਹੇ। ਇਸ ਤੋਂ ਇਲਾਵਾ ਪਰੇਡ 'ਚ ਫੌਜ ਦੇ ਦਸਤੇ ਦੀ ਕਮਾਨ ਕੈਪਟਨ ਤਾਨੀਆ ਸ਼ੇਰਗਿਲ ਅਤੇ ਸਿਗਨਲ ਕੋਰ ਟਰਾਂਸਪੋਟ੍ਰੇਬਲ ਸੈਟੇਲਾਈਟ ਟਰਮਿਨਲ (ਟੀ.ਐੱਸ.ਟੀ.) ਵ੍ਹੀਕਲ ਦੀ ਕਮਾਨ 21 ਸਿਗਨਲ ਗਰੁੱਪ ਦੀ ਮੇਜਰ ਸ਼ੀਨਾ ਨਾਇਰ ਨੇ ਸੰਭਾਲੀ, ਜਿਸ ਨੇ ਦਰਸ਼ਕਾਂ ਦੇ ਸਾਹਮਣੇ ਦੇਸ਼ ਦੀ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ।

DIsha

This news is Content Editor DIsha