ਗਣਤੰਤਰ ਦਿਵਸ ਦੀ ਪਰੇਡ ’ਚ ਸ਼ਾਮਲ ਹੋਣਗੀਆਂ 2 ਫਲਾਈਟ ਲੈਫਟੀਨੈਂਟ

01/13/2020 4:51:55 PM

ਨਵੀਂ ਦਿੱਲੀ— ਗਣਤੰਤਰ ਦਿਵਸ ਨੂੰ ਹੁਣ ਸਿਰਫ਼ 13 ਦਿਨ ਰਹਿ ਗਏ ਹਨ। ਅਜਿਹੇ 'ਚ ਤਿੰਨੋਂ ਫੌਜਾਂ ਨੇ ਪਰੇਡ ਨੂੰ ਲੈ ਕੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਕ ਨਿਊਜ਼ ਏਜੰਸੀ ਅਨੁਸਾਰ ਇਸ ਦੀ ਗਣਤੰਤਰ ਦਿਵਸ ਪਰੇਡ 'ਚ ਹਵਾਈ ਫੌਜ ਦੀ 148 ਮੈਂਬਰੀ ਟੁੱਕੜੀ ਹਿੱਸਾ ਲਵੇਗੀ। ਇਸ ਟੁੱਕੜੀ 'ਚ 2 ਮਹਿਲਾ ਫਲਾਈਟ ਲੈਫਟੀਨੈਂਟ ਨੂੰ ਚੁਣਿਆ ਗਿਆ ਹੈ। ਹਵਾਈ ਫੌਜ ਅਨੁਸਾਰ, ਇਸ ਵਾਰ 148 ਮੈਂਬਰੀ ਭਾਰਤੀ ਹਵਾਈ ਫੌਜ ਦੀ ਟੁੱਕੜੀ 'ਚ ਫਲਾਈਟ ਲੈਫਟੀਨੈਂਟ ਗਗਨਦੀਪ ਗਿੱਲ ਅਤੇ ਰੀਮਾ ਰਾਏ ਨੂੰ ਚੁਣਿਆ ਗਿਆ ਹੈ।

ਭਾਰਤੀ ਹਵਾਈ ਫੌਜ ਦੇ ਵਾਰੰਟ ਅਫ਼ਸਰ ਅਸ਼ੋਕ ਕੁਮਾਰ ਪਿਛਲੇ 25 ਸਾਲਾਂ ਤੋਂ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ 'ਚ ਆਈ.ਏ.ਐੱਫ. ਵਲੋਂ ਸੰਚਾਲਤ ਹੋਣ ਵਾਲੇ ਬੈਂਡ ਦਾ ਹਿੱਸਾ ਬਣ ਰਹੇ ਹਨ। ਇਸ ਵਾਰ ਵੀ ਉਹ ਪਰੇਡ 'ਚ ਸ਼ਾਮਲ ਹੋਮਗੇ। ਅਸ਼ੋਕ ਕੁਮਾਰ ਪਿਛਲੇ 12 ਸਾਲਾਂ ਤੋਂ ਬੈਂਡ ਨੂੰ ਲੀਡ ਵੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਆਯੋਜਿਤ ਹੋਣ ਵਾਲੀ ਇਸ ਪਰੇਡ 'ਚ ਵੱਖ-ਵੱਖ ਵਿਭਾਗ ਸ਼ਾਮਲ ਹੁੰਦੇ ਹਨ, ਇਸ ਦੇ ਨਾਲ ਹੀ ਰੰਗਾਰੰਗ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ।

DIsha

This news is Content Editor DIsha