ਆਰ.ਈ.ਪੀ.ਐੱਲ. ਨੂੰ ਮਿਲਿਆ ਉੱਤਰ ਪ੍ਰਦੇਸ਼ ਦੇ 5 ਸ਼ਹਿਰਾਂ ਦਾ ਮਾਸਟਰ ਪਲਾਨ ਤਿਆਰ ਕਰਨ ਦਾ ਠੇਕਾ

07/22/2019 12:58:29 PM

ਨਵੀਂ ਦਿੱਲੀ— ਬੁਨਿਆਦੀ ਢਾਂਚੇ ਨੂੰ ਲੈ ਕੇ ਸਲਾਹ ਦੇਣ ਵਾਲੀ ਕੰਪਨੀ ਰੂਦਰਾਭਿਸ਼ੇਕ ਇੰਟਰਪ੍ਰਾਈਜੇਜ ਲਿਮਟਿਡ (ਆਰ.ਈ.ਪੀ.ਐੱਲ.) ਨੂੰ ਉੱਤਰ ਪ੍ਰਦੇਸ਼ ਦੇ 5 ਸ਼ਹਿਰਾਂ ਲਈ ਮਾਸਟਰ ਪਲਾਨ ਵਿਕਸਿਤ ਕਰਨ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੂੰ ਕਾਨਪੁਰ, ਆਗਰਾ, ਓਨਾਵ, ਫਿਰੋਜ਼ਾਬਾਦ ਅਤੇ ਸ਼ਿਕੋਹਾਬਾਦ ਦਾ ਮਾਸਟਰ ਪਲਾਨ ਤਿਆਰ ਕਰਨ ਦਾ ਠੇਕਾ ਮਿਲਿਆ ਹੈ। 

ਕੰਪਨੀ, ਵਾਰਾਣਸੀ, ਕਾਨਪੁਰ, ਦੇਹਰਾਦੂਨ ਅਤੇ ਇੰਦੌਰ ਸਮਾਰਟ ਸਿਟੀ ਲਈ ਪ੍ਰਾਜੈਕਟ ਪ੍ਰਬੰਧਨ 'ਚ ਸਲਾਹ ਦੇ ਰਹੀ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪ੍ਰਦੀਪ ਮਿਸ਼ਰਾ ਨੇ ਕਿਹਾ,''ਡਿਜੀਟਲ ਮੈਪਿੰਗ ਪ੍ਰਾਜੈਕਟ ਕਿ ਮਹੱਤਵਪੂਰਨ ਜ਼ਿੰਮੇਵਾਰੀ ਹੈ, ਜੋ ਉੱਤਰ ਪ੍ਰਦੇਸ਼ ਸਰਕਾਰ ਨੇ ਸਾਨੂੰ ਦਿੱਤੀ ਹੈ। ਕਾਨਪੁਰ, ਓਨਾਵ, ਆਗਰਾ, ਫਿਰੋਜ਼ਾਬਾਦ ਅਤੇ ਸ਼ਿਕੋਹਾਬਾਦ ਵਰਗੇ ਸ਼ਹਿਰਾਂ ਲਈ ਜੀ.ਆਈ.ਐੱਸ. ਆਧਾਰਤ ਮਾਸਟਰ ਪਲਾਨ ਤਿਆਰ ਕਰਨ ਦਾ ਖਾਸ ਮਹੱਤਵ ਹੈ, ਕਿਉਂਕਿ ਇਹ ਸਾਰੇ ਸ਼ਹਿਰ ਕਾਰੋਬਾਰ ਅਤੇ ਐਕਸਪੋਰਟ ਦਾ ਕੇਂਦਰ ਹਨ।''

DIsha

This news is Content Editor DIsha