ਜੰਮੂ-ਕਸ਼ਮੀਰ ਦੇ ਲੋਕਾਂ ਲਈ ਭਿਜਵਾਈ ‘701ਵੇਂ ਟਰੱਕ ਦੀ ਰਾਹਤ ਸਮੱਗਰੀ’

02/13/2023 4:15:16 PM

ਜਲੰਧਰ (ਰਾਕੇਸ਼) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 701ਵਾਂ ਟਰੱਕ ਲੁਧਿਆਣਾ ਤੋਂ ਬਾਬਾ ਕੁੰਦਨ ਸਿੰਘ ‘ਨਾਨਕਸਰ ਕਲੇਰਾਂ ਵਾਲੇ’ ਦੀ ਯਾਦ ’ਚ ਭਗਵਾਨ ਮਹਾਵੀਰ ਸੇਵਾ ਸੰਸਥਾਨ ਲੁਧਿਆਣਾ ਵੱਲੋਂ ਭਿਜਵਾਇਆ ਗਿਆ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਟਰੈਕਸੂਟ ਤੇ ਹੋਰ ਕੱਪੜੇ ਸਨ।

ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਡੀ. ਆਈ. ਜੀ. ਕੌਸਤੁਭ ਸ਼ਰਮਾ, ਪ੍ਰਸਿੱਧ ਉਦਯੋਗਪਤੀ ਤੇ ਦਾਨਵੀਰ ਗੁਲਸ਼ਨ ਜੈਨ, ਅਯੋਧਿਆ ਕੁਮਾਰ ਜੈਨ, ਅਸ਼ਵਨੀ ਕੁਮਾਰ ਜੈਨ, ਪਵਨ ਕੁਮਾਰ, ਅਖਿਲ ਸ਼ਰਮਾ, ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਉਪ-ਪ੍ਰਧਾਨ ਰਾਜੇਸ਼ ਜੈਨ, ਡਾ. ਬਬਿਤਾ ਜੈਨ, ਵਿਨੋਦ ਦੇਵੀ ਸੁਰਾਣਾ, ਰਮਾ ਜੈਨ, ਸੁਨੀਲ ਗੁਪਤਾ, ਰਾਜਨ ਚੋਪੜਾ, ਲਿਗਾ ਪਰਿਵਾਰ ਦੇ ਪ੍ਰਧਾਨ ਵਿਪਨ ਜੈਨ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਤੇ ਹੋਰ ਸ਼ਾਮਲ ਸਨ। 

Shivani Bassan

This news is Content Editor Shivani Bassan