‘ਤਾਲਿਬਾਨ’ ਤੋਂ ਬਚਣ ਮਗਰੋਂ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਹਨ ਭਾਰਤ ਆਏ ਅਫ਼ਗਾਨ ਸਿੱਖ

09/16/2021 11:55:19 AM

ਨਵੀਂ ਦਿੱਲੀ— ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਭਾਰਤ ਆਏ ਅਫ਼ਗਾਨ ਸਿੱਖ ਬਲਦੀਪ ਸਿੰਘ ਨੂੰ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਨੌਕਰੀ ਮਿਲਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਦੀਪ ਸਿੰਘ ਹਿੰਦੀ ਸਮੇਤ 3 ਭਾਸ਼ਾਵਾਂ ਦੀ ਜਾਣਕਾਰੀ ਰੱਖਦੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ। ਇਸ ਸਮੇਂ ਨਿਊ ਮਹਾਵੀਰ ਨਗਰ ਵਿਚ ਰਹਿ ਰਹੇ 24 ਸਾਲਾ ਸਿੰਘ ਨੇ ਕਿਹਾ ਕਿ ਇਹ ਸਥਿਤੀ ਨਾ ਸਿਰਫ਼ ਉਨ੍ਹਾਂ ਸਿੱਖਾਂ ਦੀ ਹੈ, ਜੋ 15 ਅਗਸਤ 2021 ਨੂੰ ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਇੱਥੇ ਪਹੁੰਚੇ ਸਨ ਸਗੋਂ ਉਨ੍ਹਾਂ ਦੀ ਵੀ ਹੈ, ਜੋ ਇਸ ਤੋਂ ਪਹਿਲਾਂ ਦੇਸ਼ ਛੱਡ ਕੇ ਆਏ ਸਨ।

ਇਹ ਵੀ ਪੜ੍ਹੋ: ਭਾਰਤ ’ਚ 736 ਅਫ਼ਗਾਨ ਨਾਗਰਿਕਾਂ ਦੇ ਨਾਂ ਨਵੇਂ ਰਜਿਸਟ੍ਰੇਸ਼ਨ ਵਜੋਂ ਦਰਜ : UNHRC

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਲਦੀਪ ਸਿੰਘ ਨੇ ਅਫ਼ਗਾਨਿਸਤਾਨ ਛੱਡਿਆ ਹੈ। ਪਿਛਲੇ ਸਾਲ 25 ਮਾਰਚ ਨੂੰ ਉਨ੍ਹਾਂ ਦੀ ਮਾਂ ਦੀ ਇਕ ਅੱਤਵਾਦੀ ਹਮਲੇ ਵਿਚ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਹ ਕਾਬੁਲ ਦੇ ਗੁਰੂ ਹਰਿ ਰਾਏ ਸਾਹਿਬ ਗੁਰਦੁਆਰਾ ਸਾਹਿਬ ਵਿਚ ਆਪਣੇ ਕਮਰੇ ਦੇ ਬਾਹਰ ਸੀ। ਉਸ ਸਾਲ ਮਈ ਵਿਚ ਬਲਦੀਪ ਸਿੰਘ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਡਰ ਤੋਂ ਭਾਰਤ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁਝ ਮਹੀਨੇ ਬਾਅਦ ਉਹ ਕਾਬੁਲ ਪਰਤ ਗਏ। ਉਨ੍ਹਾਂ ਨੇ ਕਿਹਾ ਕਿ ਇਹ ਉਹ ਥਾਂ ਹੈ, ਜਿੱਥੇ ਮੇਰਾ ਜਨਮ ਹੋਇਆ ਸੀ। ਉਹ ਥਾਂ ਹੈ, ਜਿੱਥੇ ਮੇਰੀ ਮਾਂ ਦੀ ਮੌਤ ਹੋਈ ਸੀ। ਮੈਂ ਕਿਤੇ ਹੋਰ ਕਿਵੇਂ ਹੋ ਸਕਦਾ ਸੀ। 

ਇਹ ਵੀ ਪੜ੍ਹੋ: ਗੁਰਦੁਆਰਾ ਰਕਾਬਗੰਜ ਸਾਹਿਬ ’ਚ ਹਿੰਸਕ ਟਕਰਾਅ ਮਾਮਲੇ ’ਚ ਆਇਆ ਫ਼ੈਸਲਾ, ਸਿਰਸਾ ਸਮੇਤ 5 ਲੋਕ ਬਰੀ

ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦਾ ਮਤਲਬ ਸੀ, ਬਲਦੀਪ ਸਿੰਘ ਨੂੰ ਫਿਰ ਤੋਂ ਕਾਬੁਲ ਤੋਂ ਦੌੜਨਾ ਪਿਆ। ਇਸ ਵਾਰ ਉਹ ਨਹੀਂ ਜਾਣਦੇ ਕਿ ਕੀ ਕਦੇ ਵਾਪਸ ਜਾ ਸਕਣਗੇ ਜਾਂ ਨਹੀਂ। ਆਪਣੇ ਮੋਬਾਇਲ ਫੋਨ ’ਤੇ ਆਪਣੀ ਮਾਂ ਦੀ ਤਸਵੀਰ ਨੂੰ ਵੇਖਦੇ ਹੋਏ ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਨ ਲਈ ਹੇਠਾਂ ਗਈ ਅਤੇ ਇਕ ਅੱਤਵਾਦੀ ਹਮਲੇ ’ਚ ਮਾਰੀ ਗਈ। ਕਰੀਬ 25 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ, ਦਾਦੀ, ਦੋ ਭਰਾਵਾਂ ਅਤੇ ਚਾਚਾ ਸਮੇਤ ਪਰਿਵਾਰ ਪਿਛਲੇ ਸਾਲ ਮਈ ਵਿਚ ਅਫ਼ਗਾਨਿਸਤਾਨ ਤੋਂ ਦੌੜ ਆਏ ਸਨ। ਇਸ ਹਮਲੇ ਨੇ ਸਾਨੂੰ ਝੰਜੋੜ ਦਿੱਤਾ ਸੀ। 

ਇਹ ਵੀ ਪੜ੍ਹੋ: ਪਿਓ-ਪੁੱਤ ਦੀ ਜੋੜੀ ਦਾ ਕਮਾਲ, ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’

ਦੇਸ਼ ਦੇ ਮੌਜੂਦਾ ਹਾਲਾਤ ’ਤੇ ਸਿੰਘ ਨੇ ਕਿਹਾ ਕਿ ਹਰ ਦਿਨ ਬਦਤਰ ਹੁੰਦੇ ਜਾ ਰਹੇ ਹਨ। ਕੱਲ ਬੰਦੂਕ ਦੀ ਨੋਂਕ ’ਤੇ ਤਾਲਿਬਾਨ ਨੇ ਇਕ ਸਿੱਖ ਨੂੰ ਅਗਵਾ ਕਰ ਲਿਆ। ਲੱਗਭਗ 73 ਅਫ਼ਗਾਨ ਸਿੱਖ ਭਾਰਤ ਆਏ। ਕੁਝ ਪਰਿਵਾਰ ਪੰਜਾਬ ਲਈ ਰਵਾਨਾ ਹੋਏ ਗਏ ਹਨ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਹਨ। ਦਿੱਲੀ ਦੇ ਲੋਕ ਨਿਊ ਮਹਾਵੀਰ ਨਗਰ ਵਿਚ ਗੁਰਦੁਆਰਾ ਗੁਰੂ ਅਰਜਨ ਦੇਵ ਦੀ ਮਦਦ ’ਤੇ ਨਿਰਭਰ ਹਨ। ਛਾਵਲਾ ਖੇਤਰ ਵਿਚ ਇੰਡੋ-ਭਾਰਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਕੇਂਦਰ ’ਚ ਇਕਾਂਤਵਾਸ ਦਾ ਸਮਾਂ ਪੂਰਾ ਕਰਨ ਮਗਰੋਂ ਘੱਟੋ-ਘੱਟ 6 ਅਜਿਹੇ ਪਰਿਵਾਰ ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਹਨ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼

ਬਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਮੋਬਾਇਲ ਕਵਰ ਵੇਚਣਾ ਸ਼ੁਰੂ ਕੀਤਾ ਸੀ ਪਰ ਪਿਛਲੇ ਸਾਲ ਤਾਲਾਬੰਦੀ ਕਾਰਨ ਉਨ੍ਹਾਂ ਦਾ ਕੰਮਕਾਜ ਠੱਪ ਹੋ ਗਿਆ। ਕਾਬੁਲ ਵਿਚ ਔਸ਼ਧੀ ਜੜ੍ਹੀ-ਬੂਟੀਆਂ ਵੇਚਣ ਵਾਲੇ ਕ੍ਰਿਪਾਲ ਸਿੰਘ ਖਾਲੀ ਹੱਥ ਭਾਰਤ ਆਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਕ ਜੋੜੀ ਕੱਪੜੇ ਪੈਕ ਕਰਨ ਦਾ ਸਮਾਂ ਵੀ ਨਹੀਂ ਮਿਲਿਆ। ਤਿੰਨ ਬੱਚਿਆਂ ਦੇ ਪਿਤਾ ਕ੍ਰਿਪਾਲ ਨੇ ਕਿਹਾ ਕਿ ਉੱਥੇ ਮੇਰੀ ਚੰਗੀ ਕਮਾਈ ਸੀ। ਇੱਥੇ ਮੇਰੇ ਕੋਲ ਕੁਝ ਨਹੀਂ ਹੈ ਪਰ ਮੈਂ ਜ਼ਿੰਦਾ ਹਾਂ। ਮੈਨੂੰ ਜੋ ਵੀ ਕੰਮ ਮਿਲੇਗਾ, ਮੈਂ ਕਰਾਂਗਾ। ਪਹਿਲੀ ਤਰਜੀਹ ਜਿਊਂਦੇ ਰਹਿਣਾ ਹੈ।

 

Tanu

This news is Content Editor Tanu