ਦੁੱਧ ਦਾ ਪਾਊਚ ਸੰਭਾਲ ਕੇ ਰੱਖੋ, ਵਾਪਸ ਮਿਲਣਗੇ ਪੈਸੇ

03/17/2018 5:58:32 PM

ਮੁੰਬਈ— ਦੁੱਧ ਦੇ ਪੈਕੇਟ ਅਤੇ ਪਲਾਸਟਿਕ ਵਾਲੀਆਂ ਬੋਤਲਾਂ ਦੀ ਰੀਸਾਈਕਲਿੰਗ ਲਈ ਮਹਾਰਾਸ਼ਟਰ ਸਰਕਾਰ ਗਾਹਕਾਂ ਤੋਂ ਫੀਸ ਵਸੂਲਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਲਾਗੂ ਹੋਣ ਜਾ ਰਹੇ ਪਲਾਸਟਿਕ ਬੈਨ ਦੇ ਬਾਵਜੂਦ ਦੁੱਧ ਦੇ ਪਾਊਚ ਅਤੇ ਪਾਣੀ ਦੀਆਂ ਬੋਤਲਾਂ ਨੂੰ ਛੂਟ ਮਿਲੇਗੀ। ਹਾਲਾਂਕਿ ਹੁਣ ਗਾਹਕਾਂ ਨੂੰ ਦੁੱਧ ਦੇ ਪੈਕੇਟ 'ਤੇ 50 ਪੈਸੇ ਅਤੇ ਪੀਣ ਦੇ ਪਾਣੀ ਵਾਲੀ ਬੋਤਲ 'ਤੇ 1 ਰੁਪਏ ਦੀ ਫੀਸ ਦੇਣੀ ਹੋਵੇਗੀ, ਜਿਸ ਨਾਲ ਇਨ੍ਹਾਂ ਦੀ ਰੀਸਾਈਕਲਿੰਗ ਕੀਤੀ ਜਾ ਸਕੇ। ਹਾਲਾਂਕਿ ਬੋਤਲ ਅਤੇ ਪਾਊਚ ਵਾਪਸ ਦੇਣ 'ਤੇ ਤੁਹਾਨੂੰ ਤੁਹਾਡੇ ਪੈਸੇ ਵਾਪਸ ਮਿਲ ਜਾਣਗੇ। ਇਸ ਦੇ ਨਾਲ ਹੀ ਰਾਜ ਸਰਕਾਰ ਆਪਣੀ ਇਕ ਪੁਰਾਣੀ ਪਾਲਿਸੀ ਦੇ ਪ੍ਰਬੰਧਾਂ ਨੂੰ ਵੀ ਫਿਰ ਤੋਂ ਲਾਗੂ ਕਰਨ ਦੀ ਕੋਸ਼ਿਸ਼ 'ਚ ਹੈ, ਇਸ ਦੇ ਮਾਧਿਅਮ ਨਾਲ ਪਲਾਸਿਟ ਵੇਸਟ ਨੂੰ ਦੁਬਾਰਾ ਕਲੈਕਟ ਕੀਤਾ ਜਾਵੇਗਾ। ਸਰਕਾਰ ਦੀ ਪਾਲਿਸੀ ਅਨੁਸਾਰ, ਉਹ ਮੈਨਿਊਫੈਕਚਰਜ਼ 'ਤੇ ਵੀ ਰੀਸਾਈਕਲ/ਰੀਯੂਜ਼ ਸੈੱਸ ਲਗਾਉਣ ਦੀ ਤਿਆਰੀ 'ਚ ਹੈ। ਜੇਕਰ ਮੈਨਿਊਫੈਕਚਰਜ਼ ਆਪਣੇ ਪ੍ਰਡਿਊਸ ਕੀਤੇ ਹੋਏ ਪ੍ਰੋਡਕਟ ਨੂੰ ਰੀਸਾਈਕਲ ਕਰਨਗੇ ਤਾਂ ਉਨ੍ਹਾਂ ਨੂੰ ਸੈੱਸ ਵਾਪਸ ਮਿਲ ਜਾਵੇਗਾ। ਸਰਕਾਰ ਇਸ ਯੋਜਨਾ ਲਈ ਜੀ.ਐੱਸ.ਟੀ. ਅਧਿਕਾਰੀਆਂ ਅਤੇ ਸਥਾਨਕ ਸੰਸਥਾਵਾਂ ਨਾਲ ਗੱਲ ਕਰ ਰਹੀ ਹੈ।
ਇਸ ਯੋਜਨਾ ਦੇ ਲਾਗੂ ਹੋਣ 'ਤੇ ਮੈਨਿਊਫੈਕਚਰਜ਼ ਰਿਟੇਲਰਜ਼ ਤੋਂ ਅਤੇ ਰਿਟੇਲਰਜ਼ ਗਾਹਕ ਤੋਂ ਪੈਸਾ ਵਸੂਲਣਗੇ ਅਤੇ ਰੀਸਾਈਕਲਿੰਗ ਯਕੀਨੀ ਕੀਤੀ ਜਾ ਸਕੇਗੀ। ਇਸੇ ਮਹੀਨੇ ਦੇ ਅੰਤ ਤੱਕ ਵਾਤਾਵਰਣ ਵਿਭਾਗ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ, ਜਿਸ ਅਨੁਸਾਰ ਪਲਾਸਟਿਕ ਬੈਗ ਅਤੇ ਹੋਰ ਪੈਕਿੰਗ ਮਟੀਰੀਅਲਜ਼ 'ਤੇ ਬੈਨ ਲੱਗ ਜਾਵੇਗਾ। ਸਰਕਾਰ ਨੇ ਪਲਾਸਟਿਕ ਬੋਤਲ ਬਮਾਉਣ ਵਾਲੇ ਮੈਨਿਊਫੈਕਚਰਜ਼ ਲਈ ਜ਼ਰੂਰੀ ਕਰ ਦਿੱਤਾ ਹੈ ਕਿ ਉਹ ਬੈਨ ਲਾਗੂ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਰੀਸਾਈਕਲਿੰਗ ਪਲਾਂਟ ਵੀ ਲਗਾਉਣ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦੀਆਂ ਯੂਨਿਟਾਂ ਬੰਦ ਕਰ ਦਿੱਤੀਆਂ ਜਾਣਗੀਆਂ।