ਏਅਰਪੋਰਟ ਅਥਾਰਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ

01/06/2024 11:31:10 AM

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇਸ ਭਰਤੀ ਪ੍ਰਕਿਰਿਆ ਰਾਹੀਂ ਏ.ਏ.ਆਈ. ਨੇ ਅਪਰੇਂਟਿਸ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। 

ਅਹੁਦਿਆਂ ਦਾ ਵੇਰਵਾ

ਕੁੱਲ 85 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 15 ਜਨਵਰੀ 2024 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਏ.ਆਈ.ਸੀ.ਟੀ.ਈ., ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਕਿਸੇ ਵੀ ਸਟ੍ਰੀਮ 'ਚ ਇੰਜੀਨੀਅਰਿੰਗ 'ਚ ਰੈਗੂਲਰ (ਨਿਯਮਿਤ) 4 ਸਾਲ ਦੀ ਡਿਗਰੀ ਜਾਂ ਸਾਲ (ਨਿਯਮਿਤ) ਦਾ ਡਿਪਲੋਮਾ ਹੋਣਾ ਚਾਹੀਦਾ। ਇਸ ਦੇ ਨਾਲ ਸੰਬੰਧਤ ਟਰੇਡ 'ਚ ਆਈ.ਟੀ.ਆਈ./ਐੱਨ.ਸੀ.ਵੀ.ਟੀ. ਦਾ ਸਰਟੀਫਿਕੇਟ ਹੋਣਾ ਚਾਹੀਦਾ।

ਉਮਰ

ਉਮੀਦਵਾਰ ਦੀ ਉਮਰ 18 ਤੋਂ 26 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

DIsha

This news is Content Editor DIsha