ਅਜਮੇਰ ਦਰਗਾਹ ਦੇ ਦੀਵਾਨ ਨੇ ਕਿਹਾ, ਬੇਨਕਾਬ ਹੋ ਰਿਹੈ ਪਾਕਿਸਤਾਨ ਦਾ ਅਸਲੀ ਚਿਹਰਾ

05/26/2022 6:54:51 PM

ਜੈਪੁਰ (ਭਾਸ਼ਾ)- ਅਜਮੇਰ ਦਰਗਾਹ ਦੇ ਧਾਰਮਿਕ ਗੁਰੂ ਜੈਨੁਅਲ ਅਬੇਦੀਨ ਅਲੀ ਖਾਨ ਨੇ ਵਿਸ਼ੇਸ਼ ਅਦਾਲਤ ਵਲੋਂ ਯਾਸੀਨ ਮਲਿਕ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਹਾ ਕਿ ਭਾਰਤ ਦੀ ਨਿਆਂ ਪ੍ਰਣਾਲੀ ਨੇ ਇਕ ਵਾਰ ਫਿਰ ਆਪਣੇ ਸਮਝਦਾਰੀ, ਸੁਤੰਤਰ ਅਤੇ ਪਾਰਦਰਸ਼ੀ ਵਾਲੇ ਅਕਸ ਨੂੰ ਸਾਬਿਤ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਰਿਹਾ ਹੈ।

ਉਨ੍ਹਾਂ ਵੀਰਵਾਰ ਨੂੰ ਇਥੇ ਇਕ ਬਿਆਨ ਵਿਚ ਕਿਹਾ ਕਿ ਯਾਸੀਨ ਮਲਿਕ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਪੂਰੀ ਨਿਆਇਕ ਪ੍ਰਕਿਰਿਆ ਵਿਚੋਂ ਲੰਘਣ ਤੋਂ ਬਾਅਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਪਾਕਿਸਤਾਨ ਯਾਸੀਨ ਮਲਿਕ ਵਰਗੇ ਲੋਕਾਂ ਰਾਹੀਂ ਭਾਰਤ ਵਿਚ ਅੱਤਵਾਦੀ ਫੰਡਿੰਗ (ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣਾ) ਕਰਦਾ ਹੈ, ਭਾਰਤ ਵਿਚ ਅੱਤਵਾਦ ਭੜਕਾ ਕੇ ਅਤੇ ਕਸ਼ਮੀਰ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਮਾਸੂਮ ਕਸ਼ਮੀਰੀਆਂ ਦੇ ਹੱਥੋਂ ਕਿਤਾਬਾਂ ਖੋਂਹਦਾ ਹੈ ਅਤੇ ਉਨ੍ਹਾਂ ਦੇ ਹੱਥਾਂ ਵਿਚ ਜ਼ਬਰਦਸਤੀ ਬੰਦੂਕਾਂ ਦੇ ਕੇ ਉਨ੍ਹਾਂ ਨੂੰ ਅੱਤਵਾਦੀ ਬਣਾ ਰਿਹਾ ਹੈ।

DIsha

This news is Content Editor DIsha