ਰਿਜ਼ਰਵ ਬੈਂਕ ਦੀ ਸੂਚਨਾ ਗਲਤ ਜਾਂ ਸਹੀਂ, ਦੱਸੇ ਸਰਕਾਰ : ਕਾਂਗਰਸ

04/29/2020 7:37:34 PM

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੇ ਤਹਿਤ ਰਿਜ਼ਰਵ ਬੈਂਕ ਨੇ ਘਪਲੇਬਾਜਾਂ ਦੇ 68 ਹਜ਼ਾਰ ਕਰੋੜ ਰੁਪਏ ਦਾ ਕਰਜ਼ ਮੁਆਫ ਕਰਣ ਸਬੰਧੀ ਜੋ ਸੂਚਨਾ ਦਿੱਤੀ ਸੀ, ਉਹ ਠੀਕ ਹੈ ਜਾਂ ਗਲਤ, ਇਸ ਬਾਰੇ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਕਾਂਗਰਸ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਬੁੱਧਵਾਰ ਨੂੰ ਸਰਕਾਰ ਤੋਂ ਪੁੱਛਿਆ ਕਿ ਜੇਕਰ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਦੇ ਤਹਿਤ ਸਹੀਂ ਸੂਚਨਾ ਦਿੱਤੀ ਹੈ ਤਾਂ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਜੋ ਕਰਜ਼ਦਾਰ ਪੈਸਾ ਵਾਪਸ ਕਰਣ ਦੀ ਬਜਾਏ ਵਿਦੇਸ਼ ਭੱਜੇ ਹਨ ਉਨ੍ਹਾਂ ਦੇ ਕਰਜ਼ ਨੂੰ ਕਿਸ ਆਧਾਰ 'ਤੇ ਮੁਆਫ ਕੀਤਾ ਗਿਆ।

Inder Prajapati

This news is Content Editor Inder Prajapati