ਪਵਿੱਤਰ ਅਸਥਾਨ ਢਾਹੁਣ ਦੀ ਰਵਿਦਾਸੀਆ ਸਮਾਜ ਵਲੋਂ ਸਖਤ ਸ਼ਬਦਾਂ ''ਚ ਨਿਖੇਧੀ

08/19/2019 8:17:32 PM

ਲੰਡਨ— ਇੰਗਲੈਂਡ ਦੀ ਧਰਤੀ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਯੂ.ਕੇ. ਯੂਰਪ ਤੇ ਅਬੋਰਡ ਵੱਲੋਂ ਇੰਡੀਅਨ ਹਾਈ ਕਮਿਸ਼ਨਰ ਰੂਚੀ ਘਣਸ਼ਿਆਮ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਤੁਗਲਕਾਬਾਦ (ਦਿੱਲੀ) ਵਿਖੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਢਾਹੁਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਇਸਦੇ ਨਾਲ ਹੀ ਇਹ ਮੰਗ ਕੀਤੀ ਗਈ ਕਿ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਨੂੰ ਉਸੇ ਸਥਾਨ 'ਤੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਬਣਾਇਆ ਜਾਵੇ। ਨਾਲ ਹੀ ਦਿੱਲੀ ਡਿਵੈਲਪਮੈਂਟ ਅਥਾਰਟੀ ਖਿਲਾਫ ਸਟੇਅ ਲਿਆ ਜਾਵੇ ਤਾਂ ਕਿ ਅੱਗੇ ਤੋਂ ਉਹ ਇਸ ਪਾਵਨ ਪਵਿੱਤਰ ਅਸਥਾਨ ਨਾਲ ਛੇੜ ਛਾੜ ਕਰਕੇ ਕਿਸੇ ਹੋਰ ਚੀਜ਼ ਦੀ ਉਸਾਰੀ ਨਾ ਕਰੇ। ਪੂਰਾ ਰਵਿਦਾਸੀਆ ਸਮਾਜ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੋਂ ਜਲਦੀ ਇਸ ਗੰਭੀਰ ਮਾਮਲੇ ਵੱਲ ਧਿਆਨ ਦੇਣ ਤੇ ਇਸ ਪਵਿੱਤਰ ਅਸਥਾਨ ਦੀ ਮੁੜ ਉਸਾਰੀ ਕਰਵਾਉਣ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਯੂ.ਕੇ., ਯੂਰਪ ਅਤੇ ਅਬੋਰਡ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।

Inder Prajapati

This news is Content Editor Inder Prajapati