ਫੇਸਬੁੱਕ ਡਾਟਾ ਲੀਕ: ਰਾਹੁਲ ਦੇ ਵਾਰ ''ਤੇ ਭਾਜਪਾ ਦਾ ਪਲਟਵਾਰ

03/22/2018 3:50:33 PM

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਕਾਨੂੰਨ ਮੰਤੀਰ ਰਵੀਸ਼ੰਕਰ ਪ੍ਰਸਾਦ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਕਾਂਗਰਸ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਇਕ ਵਾਰ ਫਿਰ ਕਾਂਗਰਸ 'ਤੇ ਡਾਟਾ ਫਰਮ ਕੈਂਬ੍ਰਿਜ ਐਨਾਲਿਟਿਕਾ ਦੀਆਂ ਸੇਵਾਵਾਂ ਲੈਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸਵਾਲ ਕੀਤਾ ਕਿ ਕਰੀਬ 5 ਮਹੀਨੇ ਪਹਿਲਾਂ ਮੀਡੀਆ 'ਚ ਅਜਿਹੀ ਰਿਪੋਰਟ ਆਈ ਸੀ, ਹੁਣ ਤੱਕ ਪਾਰਟੀ ਨੇ ਇਸ 'ਤੇ ਚੁੱਪੀ ਕਿਉਂ ਸਾਧ ਰੱਖੀ? ਜ਼ਿਕਰਯੋਗ ਹੈ ਕਿ ਜਿਸ ਕੈਂਬ੍ਰਿਜ ਐਨਾਲਿਟਿਕਾ ਫਰਮ ਨੂੰ ਲੈ ਕੇ ਸਿਆਸੀ ਦਲਾਂ 'ਚ ਘਮਾਸਾਨ ਮਚਿਆ ਹੋਇਆ ਹੈ, ਉਸ 'ਤੇ ਚੋਣਾਂ ਲਈ ਵੋਟਰਜ਼ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਇਰਾਕ 'ਚ 39 ਭਾਰਤੀਆਂ ਦੀ ਮੌਤ ਤੋਂ ਧਿਆਨ ਹਟਾਉਣ ਲਈ ਇਹ ਕਹਾਣੀ ਬਣਾਈ ਗਈ ਹੈ। ਬੁੱਧਵਾਰ ਨੂੰ ਕੈਂਬ੍ਰਿਜ ਐਨਾਲਿਟਿਕਾ ਅਤੇ ਫੇਸਬੁੱਕ ਬਿਗ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਸੀ।
ਪ੍ਰਸਾਦ ਨੇ ਦੋਸ਼ ਲਗਾਇਆ ਸੀ ਕਿ ਕਾਂਗਰਸ 2019 ਦੀਆਂ ਚੋਣਾਂ ਲਈ ਕੈਂਬ੍ਰਿਜ ਐਨਾਲਿਟਿਕਾ ਦੇ ਸੰਪਰਕ 'ਚ ਸੀ। ਇਸ 'ਤੇ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕੈਂਬ੍ਰਿਜ ਐਨਾਲਿਟਿਕਾ ਦੀ ਵੈੱਬਸਾਈਟ ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ 'ਤੇ ਦਾਅਵਾ ਕੀਤਾ ਕਿ 2010 ਦੀਆਂ ਬਿਹਾਰ ਚੋਣਾਂ 'ਚ ਭਾਜਪਾ ਨੇ ਇਸ ਏਜੰਸੀ ਦੀਆਂ ਸੇਵਾਵਾਂ ਲਈਆਂ ਸਨ। ਵੀਰਵਾਰ ਨੂੰ ਪ੍ਰਸਾਦ ਨੇ ਅੱਗੇ ਦੋਸ਼ ਲਗਾਇਆ ਕਿ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹਾਂਗੇ ਕਿ ਰਾਹੁਲ ਗਾਂਧੀ ਦੀ ਸੋਸ਼ਲ ਮੀਡੀਆ ਕੈਂਪੇਸ 'ਚ ਪੂਰੀ ਤਰ੍ਹਾਂ ਕੈਂਬ੍ਰਿਜ ਐਨਾਲਿਟਿਕਾ ਸ਼ਾਮਲ ਹੈ। ਦਿੱਲੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਨੇ ਇਸ ਵਿਵਾਦਪੂਰਨ ਫਰਮ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਵੀ ਕੀਤੀ ਸੀ। ਉਨ੍ਹਾਂ ਨੇ 5 ਮਹੀਨੇ ਪਹਿਲਾਂ ਦੀ ਮੀਡੀਆ ਰਿਪੋਰਟਸ ਦੀਆਂ ਕਾਪੀਆਂ ਨੂੰ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ ਇਸ ਕੰਪਨੀਆਂ ਦੀ ਸੇਵਾਵਾਂ ਨਹੀਂ ਲਈਆਂ ਤਾਂ ਉਸ ਨੂੰ ਸਾਹਮਣੇ ਆ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਸੀ। ਰਾਹੁਲ ਗਾਂਧੀ ਦੇ ਪਲਟਵਾਰ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਪਾਰਟੀ ਇਰਾਕ 'ਚ ਭਾਰਤੀਆਂ ਦੀ ਮੌਤ 'ਤੇ ਰਾਜਨੀਤੀ ਕਰ ਰਹੀ ਹੈ।