ਰਵੀ ਸ਼ੰਕਰ ਪ੍ਰਸਾਦ ਬੋਲੋ, ਰੈਨਸਮਵੇਅਰ ਸਾਈਬਰ ਹਮਲੇ ਦਾ ਭਾਰਤ ''ਤੇ ਨਹੀਂ ਪਿਆ ਜ਼ਿਆਦਾ ਅਸਰ

06/28/2017 4:47:33 PM

ਨਵੀਂ ਦਿੱਲੀ— ਰੈਨਸਮਵੇਅਰ ਸਾਈਬਰ ਅਟੈਕ ਦੀ ਲਪੇਟ 'ਚ ਆਏ ਯੂਕਰੇਨ, ਰੂਸ ਅਤੇ ਯੂਰਪ ਦੀਆਂ ਕਈ ਕੰਪਨੀਆਂ ਤੋਂ ਬਾਅਦ ਸਰਕਾਰ ਦਾ ਬਿਆਨ ਆਇਆ ਹੈ, ਜਿਸ 'ਚ ਉਸ ਨੇ ਭਾਰਤ 'ਤੇ ਇਸ ਹਮਲੇ ਦਾ ਅਸਰ ਕੰਮ ਦੱਸਿਆ ਹੈ। ਸਰਕਾਰ ਨੇ ਕਿਹਾ ਕਿ ਇਸ ਸਾਈਬਰ ਅਟੈਕ ਨੂੰ ਲੈ ਕੇ ਪਹਿਲਾਂ ਤੋਂ ਹੀ ਉਪਾਅ ਕੀਤੇ ਗਏ ਸਨ ਅਤੇ ਉਸ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਸੀ। 
ਕੇਂਦਰੀ ਸੂਚਨਾ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਸ ਹਮਲੇ ਨੂੰ ਲੈ ਕੇ ਨਜ਼ਰ ਬਣਾਈ ਹੋਈ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਬਾਰੀਕੀ ਨਾਲ ਧਿਆਨ ਦੇ ਰਹੀ ਹੈ। ਮੰਤਰੀ ਨੇ ਇਹ ਦੱਸਿਆ ਡਿਜਟਲੀਕਰਨ ਮੌਕੇ ਅਤੇ ਚੁਣੌਤੀਆਂ 'ਤੇ ਇਕ ਰਾਸ਼ਟਰੀ ਕਨਵੈਨਸ਼ਨ ਪ੍ਰੋਗਰਾਮ 'ਚ ਕਹੀ। 
ਦੱਸ ਦਈਏ ਕਿ ਸ਼ਿਪਿੰਗ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕੰਟੇਨਰ ਪੋਰਟ ਜੇ.ਐਨ.ਪੀ.ਟੀ ਵੀ ਇਸ ਸਾਈਬਰ ਹਮਲੇ ਦੀ ਲਪੇਟ 'ਚ ਆ ਗਿਆ। ਪੋਰਟ ਦੇ ਇਕ ਟਰਮੀਨਲ ਦਾ ਸੰਚਾਲਨ ਇਸ ਨਾਲ ਪ੍ਰਭਾਵਿਤ ਹੋਇਆ ਹੈ। ਜੇ.ਐਨ.ਪੀ.ਟੀ 'ਚ ਹਮਲੇ ਤੋਂ ਪ੍ਰਭਾਵਿਤ ਏ.ਪੀ. ਮੋਲਰ-ਮਾਏਸਕ ਗੇਟਵੇ ਟਰਮੀਨਲ ਇੰਡੀਆ (ਜੀ.ਟੀ.ਆਈ.) ਦਾ ਸੰਚਾਲਨ ਕਰਦੀ ਹੈ। 
ਉਥੇ ਹੀ ਵਾਨਾਕ੍ਰਾਈ ਤੋਂ ਬਾਅਦ ਇਕ ਵਾਰ ਫਿਰ ਯੂਕਰੇਨ, ਰੂਸ ਅਤੇ ਯੂਰਪ 'ਚ ਕਈ ਧਾਕੜ ਕੰਪਨੀਆਂ 'ਤੇ ਰੈਨਸਮਵੇਅਰ ਦਾ ਵੱਡਾ ਸਾਈਬਰ ਹਮਲਾ ਹੋਇਆ ਹੈ। ਮੰਗਲਵਾਰ ਨੂੰ ਰੂਸ ਅਤੇ ਯੂਕਰੇਨ ਤੋਂ ਸ਼ੁਰੂ ਹੋਏ ਇਸ ਹਮਲੇ ਨੇ ਦੇਖਦੇ ਹੀ ਦੇਖਦੇ ਯੂਰਪ ਦੇ ਕਈ ਦੇਸ਼ਾਂ ਅਤੇ ਅਮਰੀਕਾ ਦੇ ਕਈ ਸਰਵਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਰੂਸ 'ਚ ਜਿੱਥੇ ਸਭ ਤੋਂ ਵੱਡੀ ਤੇਲ ਕੰਪਨੀ ਰੋਸਨੇਫਟ ਇਸ ਦੀ ਲਪੇਟ 'ਚ ਆਈ, ਉਥੇ ਯੁਕਰੇਨ 'ਚ ਸਰਕਾਰੀ ਮੰਤਰਾਲਿਆਂ, ਬਿਜਲੀ ਕੰਪਨੀਆਂ ਅਤੇ ਬੈਂਕ ਦੇ ਕੰਪਿਊਟਰ ਸਿਸਟਮ ਬੈਠ ਗਏ। 
ਉਥੇ ਹੀ ਮਾਏਸਕ ਸਮੂਹ ਨੇ ਵੀ ਮੰਨਿਆ ਹੈ ਕਿ ਇਸ ਸਾਈਬਰ ਅਟੈਕ ਨਾਲ ਉਸ ਦੇ ਕਈ ਵੱਡੇ ਆਪ੍ਰੇਸ਼ਨ 'ਤੇ ਖਤਰਨਾਕ ਅਸਰ ਪਿਆ ਹੈ। ਕੰਪਨੀ ਨੇ ਆਪਣੇ ਟਵੀਟ 'ਚ ਦੱਸਿਆ ਕਿ ਇਸ ਪੇਟ੍ਰਿਆ ਨਾਮਕ ਸਾਈਬਰ ਅਟੈਕ ਨੇ ਕੰਪਨੀ ਦੀਆਂ ਕਈ ਅਹਿਮ ਸਾਈਟਸ ਅਤੇ ਬਿਜ਼ਨੈੱਸ ਇਕਾਈਆਂ ਨੂੰ ਨੁਕਸਾਨ ਪਹੁੰਚਾਇਆ ਹੈ।