5 ਦਿਨ ਹੋਰ ਵਧੀ ਰਤੁਲ ਪੁਰੀ ਦੀ ਰਿਮਾਂਡ, 16 ਸਤੰਬਰ ਨੂੰ ਹੋਵੇਗੀ ਪੇਸ਼ੀ

09/11/2019 5:50:07 PM

ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਹੈਲੀਕਾਪਟਰ ਮਨੀ ਲਾਂਡਰਿੰਗ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਰਤੁਲ ਪੁਰੀ ਦੀ ਰਿਮਾਂਡ 5 ਦਿਨ ਲਈ ਹੋਰ ਵਧਾ ਦਿੱਤੀ ਗਈ ਹੈ। ਹਾਲਾਂਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 8 ਦਿਨ ਦੀ ਰਿਮਾਂਡ ਮੰਗੀ ਸੀ। ਇਸ ਦੇ ਨਾਲ ਹੀ ਹਿਰਾਸਤ 'ਚ ਰਤੁਲ ਪੁਰੀ ਦੀ ਦੋਸਤ ਨਿਯਾਮਤ ਬਕਸ਼ੀ ਦੇ ਮਿਲਣ 'ਤੇ ਵੀ ਈ.ਡੀ. ਵਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਈ.ਡੀ. ਦੇ ਵਕੀਲ ਡੀ.ਪੀ. ਸਿੰਘ ਨੇ ਕਿਹਾ ਕਿ ਨਿਯਾਮਤ ਬਕਸ਼ੀ ਰਤੁਲ ਪੁਰੀ ਦੀ ਦੋਸਤ ਹੈ ਪਰ ਫਿਲਹਾਲ ਮਾਮਲੇ 'ਚ ਉਹ ਵੀ ਸ਼ੱਕੀ ਹੈ। ਉੱਥੇ ਹੀ ਹੁਣ 16 ਸਤੰਬਰ ਨੂੰ ਰਤੁਲ ਪੁਰੀ ਦੀ ਪੇਸ਼ੀ ਹੋਵੇਗੀ।

ਦੱਸਣਯੋਗ ਹੈ ਕਿ ਈ.ਡੀ. ਨੇ ਰਤੁਲ ਨੂੰ 4 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੀ ਹਿਰਾਸਤ ਦੀ ਮਿਆਦ ਬੁੱਧਵਾਰ ਨੂੰ ਖਤਮ ਹੋ ਰਹੀ ਸੀ। ਈ.ਡੀ. ਨੇ ਇਟਲੀ ਸਥਿਤ ਫਿਨਮੇਕੇਨਿਕਾ ਦੀ ਬ੍ਰਿਟਿਸ਼ ਸਹਾਇਕ ਕੰਪਨੀ ਅਗਸਤਾ ਵੈਸਟਲੈਂਡ ਤੋਂ 12 ਵੀ.ਵੀ.ਆਈ.ਪੀ. ਹੈਲੀਕਾਪਟਰ ਖਰੀਦ 'ਚ ਕਥਿਤ ਬੇਨਿਯਮੀ ਤੋਂ ਬਾਅਦ ਧਨ ਸੋਧ ਦਾ ਮਾਮਲਾ ਦਰਜ ਕੀਤਾ ਸੀ।

DIsha

This news is Content Editor DIsha