ਪਾਨੀਪਤ ''ਚ ਰੈਲੀ ਦੌਰਾਨ ਸੁਰਜੇਵਾਲਾ ਨੇ ਭਾਜਪਾ ਸਰਕਾਰ ਨੂੰ ਲਿਆ ਨਿਸ਼ਾਨੇ ''ਤੇ

09/09/2018 4:24:30 PM

ਪਾਨੀਪਤ— ਆਲ ਇੰਡੀਆ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪਾਨੀਪਤ 'ਚ ਕਾਂਗਰਸ ਦੀ ਰੈਲੀ 'ਚ ਮੋਦੀ ਦੀ ਕੇਂਦਰ ਸਰਕਾਰ ਅਤੇ ਪ੍ਰਦੇਸ਼ ਦੀ ਖੱਟੜ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਕਿਸਾਨਾਂ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ, ਨੌਜਵਾਨਾਂ ਨੂੰ ਰੁਜ਼ਗਾਰ ਆਦਿ ਮੁੱਦਿਆਂ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪੈਟਰਲ-ਡੀਜ਼ਲ ਦੀਆਂ ਆਸਮਾਨ ਨੂੰ ਛੂਹਦੀਆਂ ਕੀਮਤਾਂ ਅਤੇ ਜੀ.ਐਸ.ਟੀ. 'ਤੇ ਸੁਰਜੇਵਾਲਾ ਨੇ ਸਰਕਾਰ ਨੂੰ ਘੇਰੇ 'ਚ ਲਿਆ ਹੈ।
ਰੈਲੀ 'ਚ ਲਾਈਵ ਬੋਲ ਰਹੇ ਸੁਰਜੇਵਾਲਾ ਨੇ ਕਿਹਾ ਕਿ ਹਰਿਆਣਾ ਦੀ ਤਰੱਕੀ 'ਚ ਗਤੀਰੋਧ ਲਗਾਉਣ ਦੀ ਜ਼ਿੰਮੇਦਾਰੀ ਸੀ.ਐਮ. ਮਨੋਹਰ ਲਾਲ ਦੀ ਹੈ। ਉਨ੍ਹਾਂ ਨੇ ਅਗਲੀਆਂ ਚੋਣਾਂ 'ਚ ਕਾਂਗਰਸ ਦੀ ਜਿੱਤ ਲਈ ਦਾਅਵਾ ਕਰਦੇ ਹੋਏ ਕਿਹਾ ਕਿ ਜੇਕਰ ਸੰਜੈ ਛੋਕੱਰ ਪਾਨੀਪਤ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕਹਿਣਗੇ ਕਾਂਗਰਸ ਦੇਵੇਗੀ ਕਿਉਂਕਿ ਇਸ ਵਿਕਲਪ ਦੇ ਇਲਾਵਾ ਕਾਂਗਰਸ ਕੋਲ ਕੋਈ ਹੋਰ ਵਿਕਲਪ ਨਹੀਂ ਹੈ।