ਕਾਂਗਰਸ ਬੁਲਾਰੇ ਸੁਰਜੇਵਾਲਾ ਨੇ ਮੋਦੀ ਨੂੰ ਕਿਹਾ- ''ਪ੍ਰਪੰਚ ਮੰਤਰੀ''

03/28/2019 5:30:58 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਉੱਤਰਾਖੰਡ ਦੇ ਰੁਦਰਪੁਰ ਵਿਚ ਚੋਣਾਵੀ ਰੈਲੀਆਂ ਦਾ ਆਗਾਜ਼ ਕੀਤਾ। ਨਰਿੰਦਰ ਮੋਦੀ ਦੋਹਾਂ ਹੀ ਰੈਲੀਆਂ 'ਚ ਵਿਰੋਧੀ ਦਲਾਂ 'ਤੇ ਜਮ ਕੇ ਨਿਸ਼ਾਨੇ ਵਿੰਨ੍ਹੇ। ਮੇਰਠ ਅਤੇ ਰੁਦਰਪੁਰ ਰੈਲੀ 'ਚ ਉਨ੍ਹਾਂ ਨੇ ਕਾਂਗਰਸ ਨੇ ਹਮਲਾ ਬੋਲਿਆ। ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਅੱਜ ਮੇਰਠ 'ਚ ਦੇਸ਼ ਨੇ 'ਪ੍ਰਪੰਚ ਮੰਤਰੀ' ਦਾ ਬੌਖਲਾਇਆ ਹੋਇਆ, ਨਾਟਕ ਅਤੇ ਡਰਾਮੇ ਨਾਲ ਭਰਿਆ ਭਾਸ਼ਣ ਸੁਣਿਆ। ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਹੰਕਾਰ ਦੇ ਨਸ਼ੇ 'ਚ ਚੂਰ ਦੱਸ ਦੱਸਦੇ ਹੋਏ ਕਿਹਾ, ''ਪ੍ਰਪੰਚ ਮੰਤਰੀ ਜ਼ਿਆਦਾ, ਪ੍ਰਧਾਨ ਮੰਤਰੀ ਘੱਟ ਹਨ। ਜਿਵੇਂ ਫਲਾਪ ਫਿਲਮ ਦੇ ਐਕਟਰ ਜ਼ਿਆਦਾ ਹਨ, ਉਵੇਂ ਪ੍ਰਧਾਨ ਮੰਤਰੀ ਘੱਟ ਹਨ। ਸੁਰਜੇਵਾਲਾ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਹਾਨੂੰ (ਮੋਦੀ) ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੁਪਨੇ ਆਉਂਦੇ ਹਨ। ਪਸੀਨਾ ਸਾਫ ਕਰਦੇ-ਕਰਦੇ, ਘਬਰਾਉਂਦੇ, ਗੁੱਸੇ ਹੁੰਦੇ-ਹੁੰਦੇ ਤੁਸੀਂ 5 ਸਾਲ ਲੰਘਾ ਦਿੱਤੇ ਕੀਤਾ ਕੁਝ ਵੀ ਨਹੀਂ, ਸਿਰਫ ਬੋਲਿਆ, ਭਾਸ਼ਣ ਦਿੱਤਾ।

Tanu

This news is Content Editor Tanu