ਰਾਂਚੀ ਕੋਰਟ ਨੇ ਲੜਕੀ ਨੂੰ ਦਿੱਤੀ ਕੁਰਾਨ ਵੰਡਣ ਦੀ ਸਜਾ

07/16/2019 6:04:41 PM

ਰਾਂਚੀ— ਫੇਸਬੁੱਕ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਝਾਰਖੰਡ ਦੀ ਇਕ ਅਦਾਲਤ ਨੇ ਲੜਕੀ ਨੂੰ ਅਜੀਬੋ-ਗਰੀਬ ਸਜਾ ਸੁਣਾਈ। ਹਾਲਾਂਕਿ ਲੜਕੀ ਨੇ ਉਸ ਸਜਾ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ ਹੈ। ਝਾਰਖੰਡ ਦੀ ਇਕ ਅਦਾਲਤ ਨੇ ਲੜਕੀ ਨੂੰ ਸਜਾ ਦੇ ਤੌਰ 'ਤੇ ਕੁਰਾਨ ਦੀ ਪੰਜ ਪ੍ਰਤੀਆਂ ਵੰਡਣ ਦਾ ਆਦੇਸ਼ ਦਿੱਤਾ। ਲੜਕੀ ਨੇ ਕੋਰਟ ਦੇ ਇਸ ਆਰਡਰ ਨੂੰ ਮੰਨਣ ਤੋਂ ਇੰਨਕਾਰ ਕਰ ਦਿੱਤਾ। ਕੋਰਟ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੜਕੀ ਦੇ ਸਾਹਸ ਦੀ ਸਹਾਰਨਾ ਕੀਤੀ ਅਤੇ ਕਿਹਾ ਕਿ ਉਸ ਨੇ ਕੁਰਾਮ ਨਾ ਵੰਡਣ ਦੇ ਆਦੇਸ਼ ਨੂੰ ਨਾ ਮੰਨ ਕੇ ਸਹੀ ਕੀਤਾ। ਉੱਥੇ ਹੀ ਕਈ ਯੂਜ਼ਰਸ ਨੇ ਇਸ ਤਰ੍ਹਾਂ ਦਾ ਫੈਸਲਾ ਦੇਣ ਵਾਲੇ ਜੱਜ 'ਤੇ ਭੜਕੇ।


ਲੋਕਾਂ ਨੇ ਕਿਹਾ ਕਿ ਇਸ ਜੱਜ ਇਸ ਤਰ੍ਹਾਂ ਦਾ ਆਦੇਸ਼ ਕਿਸ ਤਰ੍ਹਾਂ ਦੇ ਸਕਦਾ ਹੈ। ਦਰਅਸਲ ਲੜਕੀ ਨੂੰ ਰਾਂਚੀ ਕੋਰਟ ਨੇ ਇਸ ਸ਼ਰਤ 'ਤੇ ਜਮਾਨਤ ਦਿੱਤੀ ਸੀ ਕਿ ਉਹ ਕੁਰਾਮ ਦੀਆਂ 5 ਕਾਪੀਆਂ ਵੰਡੇਗੀ ਪਰ ਲੜਕੀ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰੇਗੀ, ਕਿਉਂਕਿ ਅੱਜ ਕੁਰਾਮ ਦੀਆਂ ਕਾਪੀਆਂ ਵੰਡਣ ਨੂੰ ਕਿਹਾ ਜਾ ਰਿਹਾ ਹੈ ਤਾਂ ਕੱਲ ਨੂੰ ਕਹਿਣਗੇ ਕਿ ਇਸਲਾਮ ਕਬੂਲ ਕਰ ਲਵੋ। ਦੱਸਦਈਏ ਕਿ ਲੜਕੀ 'ਤੇ ਇਤਰਾਜ਼ਯੋਗ ਪੋਸਟ ਮਾਮਲੇ 'ਚ ਇਕ ਮਾਮਲਾ ਦਰਜ਼ ਸੀ ਜਿਸ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜ਼ੇਲ ਭੇਜ ਦਿੱਤਾ। ਹਿੰਦੂ ਸੰਗਠਨਾਂ ਸਮੇਤ ਸਥਾਨਕ ਲੋਕਾਂ ਨੇ ਪੁਲਸ ਦੇ ਇਸ਼ ਕਦਮ ਦਾ ਸਖਤ ਵਿਰੋਧ ਕੀਤਾ ਸੀ। ਸ਼ਨੀਵਾਰ ਨੂੰ ਸਥਾਨਕ ਲੋਕਾਂ ਨੇ ਪੁਲਸ ਸਟੇਸ਼ਨ ਦੇ ਸਾਹਮਣੇ ਧਰਨਾ ਪ੍ਰਦਰਸ਼ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਲੜਕੀ ਨੂੰ ਰਹਾ ਕਰ ਦੇਣਗੇ।


ਨਿਆਇਕ ਮੈਜੀਸਟ੍ਰੇਟ ਮਨੀਸ਼ ਸਿੰਘ ਨੇ ਲੜਕੀ ਨੂੰ ਇਸ ਸ਼ਰਤ 'ਤੇ ਜਮਾਨਤ ਦਿੱਤੀ ਕਿ ਉਹ ਕੁਰਾਨ  ਦੀ ਇਕ ਕਾਪੀ ਅੰਜੁਮਨ ਇਸਲਾਮੀਆ ਕਮੇਟੀ ਅਤੇ 4 ਹੋਰ ਕਾਪੀਆਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨੂੰ ਦਾਨ ਕਰੇਗੀ। ਲੜਕੀ ਦੇ ਵਕੀਲ ਰਾਮ ਪ੍ਰਵੇਸ਼ ਸਿੰਘ ਨੇ ਕਿਹਾ ਕਿ 'ਅਦਾਲਤ ਨੇ ਜਮਾਨਤ ਦਿੰਦੇ ਹੋਏ ਕਿਹਾ ਕਿ ਉਸ ਨੂੰ ਪ੍ਰਸ਼ਾਸਨ ਦੀ ਮੌਜੂਦਗੀ 'ਚ ਅੰਜੁਮਨ ਇਸਲਾਮੀਆ ਨੂੰ ਕੁਰਾਨ ਦੀ ਇਕ ਪ੍ਰਤੀ ਸੌਂਪਣੀ ਹੋਵੇਗੀ ਅਤੇ ਇਸ ਦੀ ਰਸੀਦ ਲੈਣੀ ਹੋਵੇਗੀ। ਲੜਕੀ ਨੂੰ ਅਗਲੇ 15 ਦਿਨਾਂ ਦੇ ਅੰਦਰ ਸਾਰੀਆਂ ਰਸੀਦਾਂ ਕੋਰਟ 'ਚ ਜਮ੍ਹਾ ਕਰਵਾਉਣੀਆਂ ਹੋਣਗੀਆਂ।

satpal klair

This news is Content Editor satpal klair