ਇਸ ਦਰਜ਼ੀ ਦੀ ਲਖਨਵੀ ਪੌਸ਼ਾਕ ਪਾ ਕੇ ਸਹੁੰ ਚੁੱਕਣਗੇ ਰਾਮਨਾਥ ਕੋਵਿੰਦ

07/21/2017 1:59:58 PM

ਲਖਨਊ — ਰਾਮਨਾਥ ਕੋਵਿੰਦ ਦੀ ਜਿੱਤ ਦੇ ਨਾਲ ਹੀ ਲਖਨਊ ਦੇ ਨੁਰੂਲ ਹਕ ਕਾਫੀ ਚਰਚਾ 'ਚ ਆ ਗਏ ਹਨ। ਨੁਰੂਲ ਇਕ ਦਰਜੀ ਹਨ ਪਰ ਅੱਜਕੱਲ੍ਹ ਇਨ੍ਹਾਂ ਦੀ ਦੁਕਾਨ 'ਤੇ ਮੀਡੀਆ ਇਨ੍ਹਾਂ ਦੀ ਦੁਕਾਨ ਦੇ ਚੱਕਰ ਲਗਾ ਰਿਹਾ ਹੈ। ਹੋਵੇ ਵੀ ਕਿਉਂ ਨਾ ਕਿਉਂਕਿ ਉਮੀਦ ਹੈ ਕਿ ਜਿਸ ਪੌਸ਼ਾਕ ਨੂੰ ਪਾ ਕੇ ਰਾਮਨਾਥ ਕੋਵਿੰਦ ਰਾਸ਼ਟਰਪਤੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ ਉਦ ਨਰੂਲਾ ਹੀ ਸਿਉਣਗੇ।
ਲਖਨਊ ਦੇ ਰਾਜਾਜੀਪੁਰਮ ਇਲਾਕੇ 'ਚ ਅਮਰ ਟੇਲਰ ਨਾਮ ਨਾਲ ਨੁਰੂਲ ਹੱਕ ਦੀ ਦੁਕਾਨ ਹੈ। ਨੁਰੂਲ ਦੱਸਦੇ ਹਨ ਕਿ ਕਰੀਬ ਪੰਜ ਸਾਲ ਪਹਿਲਾਂ ਇਕ ਭਾਜਪਾ ਨੇਤਾ ਨੇ ਰਾਮਨਾਥ ਕੋਵਿੰਦ ਨੂੰ ਮੇਰਾ ਪਤਾ ਦਿੱਤਾ ਸੀ ਜਿਸ ਤੋਂ ਬਾਅਦ ਉਹ ਆਪਣੇ ਕੱਪੜੇ ਮੇਰੀ ਦੁਕਾਨ ਤੋਂ ਹੀ ਸਵਾ ਰਹੇ ਹਨ। ਨੁਰੂਲ ਨੇ ਦੱਸਿਆ ਕਿ ਰਾਮਨਾਥ ਕੋਵਿੰਦ ਨੂੰ ਕੁਰਤਾ-ਪਜਾਮਾ, ਸ਼ੇਰਵਾਨੀ ਅਤੇ ਸਦਰੀ ਪਾਉਣਾ ਬਹੁਤ ਪਸੰਦ ਹੈ। ਖਾਸਕਰਕੇ ਸਫੈਦ ਰੰਗ ਦੇ ਕੱਪੜੇ ਉਨ੍ਹਾਂ ਨੂੰ ਬਹੁਤ ਪਸੰਦ ਹਨ। ਨੁਰੂਲ ਨੇ ਕਿਹਾ ਹੈ ਕਿ ਕੋਵਿੰਦ ਇਕ ਵਾਰ ਵਿਚ 5-6 ਡ੍ਰੈੱਸ ਦਾ ਆਰਡਰ ਦਿੰਦੇ ਹਨ ਜਿਸ 'ਚ ਬੰਦ ਗਲੇ ਦਾ ਕੋਟ, ਕੁਰਤਾ ਪਜਾਮਾ ਅਤੇ ਸੂਟ ਸ਼ਾਮਲ ਹੈ।
ਨੁਰੂਲ ਦੀ ਦੁਕਾਨ 'ਤੇ ਇਕ ਤਸਵਰੀ ਵੀ ਲੱਗੀ ਹੈ ਜਿਸ ਵਿਚ ਉਹ ਰਾਮਨਾਥ ਕੋਵਿੰਦ ਨੂੰ ਗੁਲਦਸਤਾ ਭੇਟ ਵਜੋਂ ਦੇ ਰਿਹਾ ਹੈ। ਇਸ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਰੀਬ 3 ਮਹੀਨੇ ਪਹਿਲਾਂ ਉਹ ਯੂ.ਪੀ. ਦੇ ਰਾਜਭਵਨ ਆਏ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਸੀ ਅਤੇ ਮੈਂ ਉਨ੍ਹਾਂ ਨੂੰ ਗੁਲਦਸਤਾ ਭੇਂਟ ਕੀਤਾ ਸੀ।