ਸ਼ੱਕ ਦੇ ਆਧਾਰ ''ਤੇ ਸਾਧਵੀ ਨਾਲ ਜੇਲ ''ਚ ਅਣਮਨੁੱਖੀ ਵਤੀਰਾ ਉੱਚਿਤ ਨਹੀਂ ਸੀ : ਰਾਮਦੇਵ

04/23/2019 5:17:21 PM

ਦੇਹਰਾਦੂਨ— ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਬਚਾਅ ਕਰਦੇ ਹੋਏ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਸਿਰਫ਼ ਸ਼ੱਕ ਦੇ ਆਧਾਰ 'ਤੇ ਸਲਾਖਾਂ ਪਿੱਛੇ ਉਨ੍ਹਾਂ ਦਾ ਬੇਰਹਿਮੀ ਕੀਤੀ ਜਾਣੀ ਉੱਚਿਤ ਨਹੀਂ ਸੀ। ਰਾਮਦੇਵ ਨੇ ਸੋਮਵਾਰ ਨੂੰ ਹਰਿਦੁਆਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਸਾਧਵੀ ਪ੍ਰਗਿਆ ਨੂੰ 9 ਸਾਲਾਂ ਤੱਕ ਜੇਲ 'ਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਜੇਕਰ ਉਹ ਕੋਈ ਗਲਤ ਬਿਆਨ ਦਿੰਦੀ ਹੈ ਤਾਂ ਉਨ੍ਹਾਂ ਨੂੰ ਟੋਕਣ 'ਚ ਕੋਈ ਬੁਰਾਈ ਨਹੀਂ ਹੈ ਪਰ ਸਿਰਫ਼ ਸ਼ੱਕ ਦੇ ਆਧਾਰ 'ਤੇ ਜੇਲ 'ਚ ਉਨ੍ਹਾਂ ਨਾਲ ਅਣਮਨੁੱਖੀ ਵਤੀਰਾ ਠੀਕ ਨਹੀਂ ਸੀ।''

ਰਾਮਦੇਵ ਸਾਧਵੀ ਪ੍ਰਗਿਆ ਦੇ ਸਾਬਕਾ ਏ.ਟੀ.ਐੱਸ. ਮੁਖੀ ਹੇਮੰਤ ਕਰਕਰੇ 'ਤੇ ਦਿੱਤੇ ਗਏ ਬਿਆਨ ਦੀ ਆਲੋਚਨਾ ਦੇ ਸੰਬੰਧ 'ਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਦੇ ਰਹੇ ਸਨ। ਮੁੰਬਈ ਦੇ 26/11 ਅੱਤਵਾਦੀ ਹਮਲੇ ਤੋਂ ਬਾਅਦ ਅਤੱਵਾਦ ਵਿਰੋਧੀ ਕਾਰਵਾਈ ਦੌਰਾਨ ਕਰਕਰੇ ਦੀ ਮੌਤ ਹੋ ਗਈ ਸੀ। ਖੁਦ ਨੂੰ ਕਿਸੇ ਵੀ ਪਾਰਟੀ ਦੇ ਵਿਸ਼ੇਸ਼ ਨਾਲ ਸੰਬੰਧਤ ਨਾ ਦੱਸਦੇ ਹੋਏ ਰਾਮਦੇਵ ਨੇ ਕਿਹਾ ਕਿ ਦੇਸ਼ ਮੌਜੂਦਾ ਸਮੇਂ 'ਚ ਸਾਰੀ ਤਰ੍ਹਾਂ ਦੇ ਸਿਆਸੀ, ਆਰਥਿਕ ਅਤੇ ਧਾਰਮਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ,''ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਤੋਂ ਬਾਅਦ ਦੇਸ਼ 2040 ਤੱਕ ਵਿਸ਼ਵ ਦਾ ਅਗੁਆ ਬਣ ਜਾਵੇਗਾ।'' ਰਾਮਦੇਵ ਨੇ ਇਹ ਵੀ ਕਿਹਾ ਕਿ ਇਹ ਗੱਲ ਗਲਤ ਹੈ ਕਿ ਸਿਰਫ਼ ਗਰੀਬੀ ਅਤੇ ਬੇਰੋਜ਼ਗਾਰੀ ਹੀ ਮੁੱਦਾ ਹੈ। ਉਨ੍ਹਾਂ ਨੇ ਕਿਹਾ,''ਰਾਮ ਅਤੇ ਰਾਸ਼ਟਰਵਾਦ ਵੀ ਓਨੇ ਹੀ ਮਹੱਤਵਪੂਰਨ ਮੁੱਦੇ ਹਨ।''

DIsha

This news is Content Editor DIsha