ਰਾਮ ਮੰਦਿਰ ਵਰਗਾ ਹੋਵੇਗਾ ਅਯੁੱਧਿਆ ਦਾ ਰੇਲਵੇ ਸਟੇਸ਼ਨ - ਰੇਲਵੇ ਮੰਤਰੀ

02/22/2018 10:18:50 AM

ਲਖਨਊ — ਕੇਂਦਰੀ ਰੇਲ ਮੰਤਰੀ ਮਨੋਜ ਸਿਨਹਾ ਨੇ ਹੁਣੇ ਜਿਹੇ ਘੋਸ਼ਣਾ ਕੀਤੀ ਹੈ ਕਿ ਜਲਦੀ ਹੀ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਿਰ ਦੇ ਢਾਂਚੇ ਵਰਗਾ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ। ਇਸ ਗੱਲ ਜਾਣਕਾਰੀ ਜਯੰਤ ਸਿਨਹਾ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸਿਨਹਾ ਅਯੁੱਧਿਆ 'ਚ 210 ਕਰੋੜ ਦੀ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। 
ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਕੋਈ ਵੀ ਆਵੇ ਤਾਂ ਉਹ ਮਾਣ ਮਹਿਸੂਸ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਸ਼ਵ ਹਿੰਦੂ ਪਰੀਸ਼ਦ ਨੇ ਰਾਮ ਮੰਦਿਰ ਦਾ ਜਿਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੈ ਠੀਕ ਉਸੇ ਤਰ੍ਹਾਂ ਦਾ ਹੀ ਰੇਲਵੇ ਸਟੇਸ਼ਨ ਨੂੰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਨੂੰ ਇਸ ਤਰ੍ਹਾਂ ਦਾ ਬਣਾਇਆ ਜਾਵੇਗਾ ਕਿ ਦੇਸ਼ ਦੇ ਹਰ ਕੋਨੇ 'ਚੋਂ ਰੇਲਗੱਡੀ ਇਸ ਸਟੇਸ਼ਨ 'ਤੇ ਆਵੇ। ਇਸ ਦਾ ਇੰਤਜ਼ਾਮ ਭਾਰਤ ਸਰਕਾਰ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਦਾ ਜਿਨ੍ਹਾਂ ਮਹੱਤਵ ਹੈ ਉਸ ਹਿਸਾਬ ਨਾਲ ਉਸਦਾ ਰੇਲਵੇ ਸਟੇਸ਼ਨ ਨਹੀਂ ਹੈ। ਸਿਨਹਾ ਨੇ ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਅਯੁੱਧਿਆ ਅਤੇ ਫੈਜ਼ਾਬਾਦ ਦੇ ਸਟੇਸ਼ਨਾਂ 'ਤੇ ਬਹੁਤ ਸਾਰਾ ਕੰਮ ਕਰ ਰਹੀ ਹੈ। ਅਕਬਰਪੁਰ, ਫੈਜਾਬਾਦ,ਬਾਰਾਬੰਕੀ ਦੀ ਰੇਲਵੇ ਲਾਈਨ ਨੂੰ ਡਬਲ ਲੇਨ ਅਤੇ ਬਿਜਲੀਕਰਨ 'ਤੇ 1116 ਕਰੋੜ ਰੁਪਏ ਖਰਚ ਕੀਤੇ ਜਾਣਗੇ। 
ਮਨੋਜ ਸਿਨਹਾ ਨੇ ਅਯੁੱਧਿਆ ਅਤੇ ਫੈਜਾਬਾਦ ਰੇਲਵੇ ਸਟੇਸ਼ਨਾਂ 'ਤੇ ਕਈ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਕਈ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਫੈਜਾਬਾਦ ਤੋਂ ਮੁੰਬਈ ਦੇ ਲਈ ਚੱਲਣ ਵਾਲੀ ਸਾਕੇਤ ਐਕਸਪ੍ਰੈੱਸ ਹੁਣ 4 ਦਿਨ ਮੁੰਬਈ ਲਈ ਚੱਲੇਗੀ। ਰੇਲ ਰਾਜ ਮੰਤਰੀ ਨੇ 80 ਕਰੋੜ ਦੀ ਲਾਗਤ ਨਾਲ ਅਯੁੱਧਿਆ ਰੇਲਵੇ ਸਟੇਸ਼ਨ ਦੇ ਨਵੇਂ ਟਰਮੀਨਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਾਂ ਵਿਚ ਪ੍ਰਸਤਾਵਿਤ ਰੇਲਵੇ ਦੇ ਮਾਡਲ ਦੀ ਸਥਾਪਨਾ ਕੀਤੀ।