ਪੀ.ਐੱਮ. ਮੋਦੀ ਸੁਲਝਾ ਸਕਦੇ ਹਨ ਰਾਮ ਮੰਦਰ ਮਸਲਾ, ਮੁਸਲਮਾਨ ਮੰਨਦੇ ਹਨ ਉਨ੍ਹਾਂ ਦੀ ਗੱਲ- ਸ਼ਿਵ ਸੈਨਾ

03/24/2017 1:00:52 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ''ਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਰਾਮ ਮੰਦਰ ਨਿਰਮਾਣ ਦਾ ਮੁੱਦਾ ਇਕ ਵਾਰ ਫਿਰ ਦੇਸ਼ ਦੀ ਰਾਜਨੀਤੀ ''ਚ ਲਹਿਰਾ ਰਿਹਾ ਹੈ। ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ''ਚ ਭਾਜਪਾ ਦੀ ਸਾਥੀ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਰਾਮ ਮੰਦਰ ਦੇ ਮੁੱਦੇ ''ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾ ਸਕਦੀ ਹੈ, ਕਿਉਂਕਿ ਇਸ ਸਮੇਂ ਦੇਸ਼ ''ਚ ਅਜਿਹਾ ਮਾਹੌਲ ਹੈ ਕਿ ਮੁਸਲਮ ਵੀ ਪ੍ਰਧਾਨ ਮੰਤਰੀ ਮੋਦੀ ਦੇ ਪੱਖ ''ਚ ਹਨ ਅਤੇ ਉਨ੍ਹਾਂ ਦੀ ਗੱਲ ਸੁਣਦੇ ਹਨ। ਸ਼ਿਵ ਸੈਨਾ ਨੇ ''ਸਾਮਨਾ'' ''ਚ ਲਿਖਿਆ ਹੈ ਕਿ ਪਿਛਲੇ 25 ਸਾਲਾਂ ''ਚ ਦੇਸ਼ ਦੀ ਰਾਜਨੀਤੀ ''ਚ ਕਾਫੀ ਤਬਦੀਲੀ ਆਈ ਹੈ। ਅਡਵਾਨੀ ਹੁਣ ਮਾਰਗਦਰਸ਼ਕ ਮੰਡਲ ਦੇ ਮੈਂਬਰ ਹਨ ਤਾਂ ਦੇਸ਼ ''ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਸਨ ਹੈ। ਸ਼ਿਵ ਸੈਨਾ ਨੇ ਲਿਖਿਆ ਹੈ ਕਿ ਰਾਮ ਮੰਦਰ ਹੁਣ ਬਣਨਾ ਚਾਹੀਦਾ, ਇਸ ਮੁੱਦੇ ''ਤੇ ਸੁਪਰੀਮ ਕੋਰਟ ਦੇ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ਦੀ ਲੋੜ ਹੈ। 
ਸ਼ਿਵ ਸੈਨਾ ਅਨੁਸਾਰ ਉੱਤਰ ਪ੍ਰਦੇਸ਼ ''ਚ ਭਾਜਪਾ ਦੀ ਪ੍ਰਚੰਡ ਜਿੱਤ ਦਰਸਾਉਂਦੀ ਹੈ ਕਿ ਲੋਕਾਂ ਦੀ ਇੱਛਾ ਹੈ ਕਿ ਰਾਮ ਮੰਦਰ ਜਲਦ ਬਣਨ। ਅੱਜ ਪੂਰਾ ਦੇਸ਼ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਸੁਣਦਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸੁਪਰੀਮ ਕੋਰਟ ਇਸ ਮਸਲੇ ''ਤੇ ਆਪਣਾ ਸਪੱਸ਼ਟ ਫੈਸਲਾ ਸੁਣਾ ਸਕਦਾ ਹੈ ਪਰ ਜੇਕਰ ਇਸ ਮੁੱਦੇ ਨੂੰ ਬਾਹਰ ਸੁਲਝਾਉਣਾ ਹੈ ਤਾਂ ਅੰਨਾ ਹਜ਼ਾਰੇ, ਬਾਬਾ ਰਾਮਦੇਵ ਅਤੇ ਲਾਲਕ੍ਰਿਸ਼ਨ ਅਡਵਾਨੀ ਵਰਗੇ ਲੋਕ ਇਸ ਮੁੱਦੇ ''ਚ ਮਦਦ ਕਰ ਸਕਦੇ ਹਨ।

Disha

This news is News Editor Disha