ਰਾਮ ਰਹੀਮ ਦੇ ਮੱਧਪ੍ਰਦੇਸ਼ ''ਚ ਸਥਿਤ ਫਾਰਮ ਹਾਊਸ ਦੀ ਕੱਟੀ ਬਿਜਲੀ

09/07/2017 9:36:09 PM

ਹੋਸ਼ੰਗਾਬਾਦ—ਕਰੋੜਾਂ ਦੀ ਸੰਪਤੀ ਵਾਲੇ ਦੋਸ਼ੀ ਗੁਰਮੀਤ ਰਾਮ ਰਹੀਮ ਦੇ ਹੋਸ਼ੰਗਾਬਾਦ 'ਚ ਸਥਿਤ ਉਸ ਦੇ ਫਾਰਮ ਹਾਊਸ ਦੀ ਬਿਜਲੀ ਕੱਟ ਦਿੱਤੀ ਗਈ ਹੈ। ਮੱਧਪ੍ਰਦੇਸ਼ ਬਿਜਲੀ ਵੰਡ ਕੰਪਨੀ ਦੇ ਉਪ ਮੁੱਖ ਪ੍ਰਬੰਧਕ ਸਮੀਰ ਸ਼ਰਮਾ ਨੇ ਦੱਸਿਆ ਕਿ ਹੋਸ਼ੰਗਾਬਾਦ 'ਚ ਰਾਸ਼ਟਰੀ ਰਾਜਮਾਰਗ-69 ਨੇੜੇ ਰਾਮ ਰਹੀਮ ਦੇ ਡੇਰੇ ਸੱਚਾ ਸੌਦਾ ਦੇ ਨਾਂ 'ਤੇ 7 ਏਕੜ ਖੇਤੀ ਦੀ ਜ਼ਮੀਨ ਹੈ।
ਇਸ 'ਤੇ ਬਣੇ ਫਾਰਮ ਹਾਊਸ 'ਤੇ ਖੇਤੀ ਕਾਰਜ ਲਈ ਬਿਜਲੀ ਦਾ ਥ੍ਰੀ ਫੇਸ ਮੀਟਰ ਓਮ ਪ੍ਰਕਾਸ਼ ਭਰਨਾਥ ਡੇਰਾ ਸੱਚਾ ਸੌਦਾ ਸ਼ਤਨਾਮ ਦੇ ਨਾਂ 'ਤੇ ਲਗਵਾਇਆ ਗਿਆ ਸੀ। ਇਸ 'ਤੇ ਚਾਰ ਹਜ਼ਾਰ 827 ਰੁਪਏ ਦਾ ਬਿਜਲੀ ਬਿੱਲ ਬਾਕੀ ਹੈ। ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਫਾਰਮ ਹਾਊਸ 'ਤੇ ਤਾਲਾ ਲੱਗਿਆ ਹੋਇਆ ਹੈ।
ਸ਼ਰਮਾ ਨੇ ਦੱਸਿਆ ਕਿ ਬਿੱਲ ਵਸੂਲੀ ਲਈ ਕੰਪਨੀ ਨੇ ਫਾਰਮ ਹਾਊਸ ਦੀ ਬਿਜਲੀ ਕੱਟ ਦਿੱਤੀ ਹੈ ਅਤੇ ਬਿੱਲ ਦੀ ਵਸੂਲੀ ਲਈ ਹੁਣ ਨੋਟਿਸ ਜ਼ਾਰੀ ਕੀਤਾ ਜਾਵੇਗਾ। ਜੇਕਰ ਉਸ ਤੋਂ ਬਾਅਦ ਵੀ ਬਿੱਲ ਜਮਾ ਨਹੀਂ ਕਰਵਾਇਆ ਗਿਆ ਤਾਂ ਇਸ 'ਤੇ ਕਾਰਵਾਈ ਕੀਤੀ ਜਾਵੇਗੀ। ਹੋਸ਼ੰਗਾਬਾਦ 'ਚ ਭੋਪਾਲ ਨਾਗਪੁਰ ਨੈਸ਼ਨਲ ਹਾਈਵੇ-69 'ਤੇ ਰਾਮ ਰਹੀਮ ਦੀ 7 ਏਕੜ ਜ਼ਮੀਨ ਹੈ। ਜ਼ਮੀਨ 'ਤੇ ਫਾਰਮ ਹਾਊਸ ਵੀ ਉਸਾਰੀ ਅਧੀਨ ਹੈ। ਗੁਰਮੀਤ ਰਾਮ ਰਹੀਮ ਨੂੰ ਸ਼ਜਾ ਹੋਣ ਤੋਂ ਬਾਅਦ ਇੱਥੇ ਰਹਿਣ ਵਾਲੇ ਲੋਕ ਗਾਇਬ ਹੋ ਗਏ ਹਨ।